''ਯੇ ਰਿਸ਼ਤਾ...'' ''ਚ ਮਹਾਸ਼ਿਵਰਾਤਰੀ ਦਾ ਜਸ਼ਨ, ਵਾਇਰਲ ਹੋਇਆ ਕਾਰਤਿਕ-ਨਾਇਰਾ ਦਾ ਲੁੱਕ

Monday, March 4, 2019 11:44 AM

ਜਲੰਧਰ(ਬਿਊਰੋ)— ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਆਉਣ ਵਾਲੇ ਐਪੀਸੋਡ 'ਚ ਮਹਾਸ਼ਿਵਰਾਤਰੀ ਸਪੈਸ਼ਲ ਈਵੈਂਟ ਹੋਣ ਜਾ ਰਿਹਾ ਹੈ। ਸ਼ੋਅ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਰਤਿਕ ਦਾ ਰੋਲ ਨਿਭਾਉਣ ਵਾਲੇ ਮੋਹਸੀਨ ਖਾਨ ਭਗਵਾਨ ਸ਼ੰਕਰ ਦੇ ਅਵਤਾਰ 'ਚ ਅਤੇ ਨਾਇਰਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਿਵਾਂਗੀ ਜੋਸ਼ੀ ਦੇਵੀ ਪਾਰਵਤੀ ਦੇ ਗੈਟਅੱਪ 'ਚ ਨਜ਼ਰ ਆ ਰਹੇ ਹਨ।

PunjabKesari
ਸ਼ਿਵਾਂਗੀ ਜੋਸ਼ੀ ਨੇ ਇਸ ਖਾਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ 'ਸ਼ਿਵ ਪਾਰਵਤੀ'। ਸ਼ੋਅ 'ਚ ਕਾਰਤਿਕ ਯਾਨੀ ਮੋਹਸੀਨ ਖਾਨ ਤਾਡੰਵ ਕਰਦੇ ਹੋਏ ਵੀ ਨਜ਼ਰ ਆਉਣ ਵਾਲੇ ਹਨ। ਸ਼ੋਅ 'ਚ ਇਸ ਐਪੀਸੋਡ ਨੂੰ ਖਾਸ ਅੰਦਾਜ਼ 'ਚ ਸ਼ੂਟ ਕੀਤਾ ਗਿਆ ਹੈ।

PunjabKesari
ਇਨ੍ਹੀਂ ਦਿਨੀਂ ਸ਼ੋਅ 'ਚ ਗੋਇਨਕਾ ਪਰਿਵਾਰ ਮਹਾਸ਼ਿਵਰਾਤਰੀ ਦਾ ਦਿਨ ਖਾਸ ਅੰਦਾਜ਼ 'ਚ ਮਨਾਉਣ ਦੀ ਪਲਾਨਿੰਗ ਕਰ ਰਿਹਾ ਹਨ। ਇਸ ਦੇ ਪਿੱਛੇ ਦੇ ਕਾਰਨ ਕਾਰਤਿਕ ਅਤੇ ਨਾਇਰਾ ਨੂੰ ਇੱਕ ਵਾਰ ਫਿਰ ਇੱਕਠੇ ਲੈ ਕੇ ਆਉਣਾ ਹੈ।

PunjabKesari
ਬੀਤੇ ਐਪੀਸੋਡ 'ਚ ਇਹ ਦਿਖਾਇਆ ਗਿਆ ਸੀ ਕਿ ਇਕ ਹਾਦਸੇ 'ਚ ਨਾਇਰਾ ਦੀ ਯਾਦਦਾਸ਼ਤ ਚਲੀ ਗਈ। ਉਹ ਆਪਣੇ ਪਤੀ ਅਤੇ ਪਰਿਵਾਰ ਦੋਵਾਂ ਨੂੰ ਭੁੱਲ ਚੁੱਕੀ ਹੈ। ਅਜਿਹੇ 'ਚ ਨਾਇਰਾ ਨੂੰ ਪੁਰਾਣੀਆਂ ਯਾਦਾਂ ਅਤੇ ਰਿਸ਼ਤੇ ਯਾਦ ਦਿਲਵਾਉਣ ਲਈ ਪਰਿਵਾਰ ਵਾਲੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

PunjabKesari
ਸ਼ੋਅ 'ਚ ਦੂਜੇ ਪਾਸੇ ਨਾਇਰਾ ਦਾ ਭਰਾ ਉਸ ਦੀ ਜ਼ਿੰਦਗੀ ਤੋਂ ਕਾਰਤਿਕ ਨੂੰ ਹਟਾਉਣ ਦੀ ਕੋਸ਼ਿਸ਼ 'ਚ ਲੱਗਿਆ ਹੈ। ਦੇਖਣਾ ਇਹ ਹੋਵੇਗਾ ਕਿ ਸ਼ੋਅ ਦਾ ਨਵਾਂ ਪਲਾਟ ਫੈਨਜ਼ ਨੂੰ ਕਿੰਨਾ ਪਸੰਦ ਆਉਂਦਾ ਹੈ।

PunjabKesari
ਨਾਇਰਾ ਦੀ ਗਈਆਂ ਹੋਈਆਂ ਯਾਦਾਂ ਉਸ ਨੂੰ ਵਾਪਿਸ ਮਿਲਣ ਤੇ ਉਸ ਦਾ ਕੀ ਰਿਐਕਸ਼ਨ ਹੁੰਦਾ ਹੈ। ਇਹ ਤਾਂ ਆਉਣ ਵਾਲੇ ਐਪੀਸੋਡ 'ਚ ਦੇਖਣਾ ਦਿਲਚਸਪ ਹੋਵੇਗਾ।


Edited By

Manju

Manju is news editor at Jagbani

Read More