ਹਰ ਦਿਨ 12 ਘੰਟੇ ਕੰਮ ਕਰ ਰਹੇ ਹਨ ਮਸ਼ਹੂਰ ਰੈਪਰ ਹਨੀ ਸਿੰਘ

5/28/2017 9:44:42 AM

ਜਲੰਧਰ— ਮਸ਼ਹੂਰ ਰੈਪਰ ਹਨੀ ਸਿੰਘ ਹਰ ਦਿਨ 12 ਘੰਟੇ ਕੰਮ ਕਰ ਰਹੇ ਹਨ। ਹਨੀ ਸਿੰਘ ਅਜਿਹੇ ਰੈਪਰ ਅਤੇ ਗਾਇਕ ਹਨ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਉਹ ਮੁਕਾਮ ਹਾਸਲ ਕਰ ਲਿਆ, ਜੋ ਲੋਕ ਸਾਲਾਂ ਤੱਕ ਨਹੀਂ ਕਰ ਪਾਉਂਦੇ। ਮਿਊਜ਼ਿਕ ਨੂੰ ਲੈ ਕੇ ਉਸ 'ਚ ਇਕ ਜਨੂਨ ਹੈ। ਹਨੀ ਸਿੰਘ ਨੇ ਹਾਲ ਹੀ 'ਚ ਆਪਣੇ ਵਰਕ ਰੁਟੀਨ 'ਤੇ ਕਿਹਾ ਕਿ ਸਟੂਡੀਓ 'ਚ ਰੋਜ਼ਾਨਾ ਲਗਭਗ 12 ਘੰਟੇ ਬਿਤਾਉਣ ਦਾ ਮੇਰਾ ਸਿਰਫ ਇਕ ਹੀ ਮਕਸਦ ਹੁੰਦਾ ਹੈ ਕਿ ਮੈਂ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਕੁਝ ਨਵਾਂ ਦਿੰਦਾ ਰਹਾਂ। ਹਨੀ ਸਿੰਘ ਨੇ ਕਿਹਾ ਕਿ ਜਦੋਂ ਕੋਈ ਕਲਾਕਾਰ ਇਕ ਹਿੱਟ ਗਾਣਾ ਦਿੰਦਾ ਹੈ, ਤਾਂ ਉਹ ਜਾਣੇ-ਅਣਜਾਣੇ ਉਸੇ ਤਰੀਕੇ ਨੂੰ ਵਾਰ-ਵਾਰ ਦੁਹਰਾਉਂਦਾ ਹੈ ਪਰ ਮੈਂ ਹਮੇਸ਼ਾ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਅੰਗਰੇਜ਼ੀ ਬੀਟ ਨਾਲ ਇਕ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ 'ਲੂੰਗੀ ਡਾਂਸ' ਵਰਗਾ ਗਾਣਾ ਬਣਾਇਆ ਅਤੇ ਫਿਰ 'ਪਾਰਟੀ ਆਲ ਨਾਈਟ'। ਮੈਂ ਹਰ ਪਲ ਕੁਝ ਨਵਾਂ ਕਰਦਾ ਰਹਿੰਦਾ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News