ਯੋ ਯੋ ਹਨੀ ਸਿੰਘ ਦੇ ਨਵੇਂ ਗੀਤ 'ਚ ਨਜ਼ਰ ਆਉਣਗੇ ਸ਼ਾਹਿਦ-ਕਿਆਰਾ

Friday, August 10, 2018 12:52 PM

ਮੁੰਬਈ (ਬਿਊਰੋ)— ਯੋ ਯੋ ਹਨੀ ਸਿੰਘ ਨੇ ਦੋ ਸੁਪਰਹਿੱਟ ਟਰੈਕ ਰਾਹੀਂ ਸਾਲ 2018 ਦੀ ਦਮਦਾਰ ਸ਼ੁਰੂਆਤ ਕੀਤੀ ਸੀ। ਹਾਲ ਹੀ 'ਚ ਇਕ ਵਾਰ ਫਿਰ ਹਨੀ ਸਿੰਘ ਆਪਣੇ ਸਿੰਗਲ ਟਰੈਕ ਨਾਲ ਪਾਰਟੀਆਂ 'ਚ ਹੰਗਾਮਾ ਮਚਾਉਣ ਲਈ ਕਰਨ ਲਈ ਤਿਆਰ ਹਨ, ਜਿਸ 'ਚ ਕਿਆਰਾ ਅਡਵਾਨੀ ਅਤੇ ਸ਼ਾਹਿਦ ਕਪੂਰ ਯੋ ਯੋ ਦੀਆਂ ਧੁੰਨਾਂ 'ਤੇ ਥਿਰਕਦੇ ਨਜ਼ਰ ਆਉਣਗੇ। ਇਹ 1994 'ਚ ਆਈ ਪ੍ਰਭੂਦੇਵਾ ਅਭਿਨੈ ਫਿਲਮ 'ਉਰਵਸ਼ੀ' ਦਾ ਇਕ ਰੀਕ੍ਰੇਟ ਵਰਜ਼ਨ ਹੈ। ਇਸ ਗੀਤ ਨੂੰ ਟੀ-ਸੀਰੀਜ਼ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਯੋ ਯੋ ਹਨੀ ਸਿੰਘ ਦਾ ਆਖਰੀ ਗੀਤ ਚਾਰਟਬਸਟਰ ਹਿੱਟ ਸਾਬਤ ਹੋਇਆ ਅਤੇ ਰਿਲੀਜ਼ ਤੋਂ ਬਾਅਦ ਇਸ ਗੀਤ ਨੇ ਪ੍ਰਸ਼ੰਸਕਾਂ 'ਚ ਧੁੰਮਾਂ ਪਾਈਆਂ ਸਨ।

PunjabKesari
ਦੱਸਣਯੋਗ ਹੈ ਕਿ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਯੋ ਯੋ ਹਨੀ ਸਿੰਘ ਪਾਰਟੀਆਂ 'ਚ ਥਿਰਕਣ ਲਈ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੇ ਨਾਲ ਯੋ ਯੋ ਹਨੀ ਸਿੰਘ ਅਤੇ ਟੀ-ਸੀਰੀਜ਼ ਪਹਿਲੇ ਦੀ ਤਰ੍ਹਾਂ ਆਪਣਾ ਜਾਦੂ ਫਿਰ ਤੋਂ ਰੀਕ੍ਰਿਏਟ ਕਰਨ ਲਈ ਤਿਆਰ ਹਨ। ਹਨੀ ਸਿੰਘ ਅਤੇ ਟੀ-ਸੀਰੀਜ਼ ਇਸ ਤੋਂ ਪਹਿਲਾਂ ਬਲਾਕਬਸਟਰ ਹਿੱਟ ਗੀਤ 'ਧੀਰੇ ਧੀਰੇ' ਨਾਲ ਦੇਸ਼ ਦੀ ਜਨਤਾ ਦਾ ਦਿੱਲ ਜਿੱਤ ਚੁੱਕੇ ਹਨ। ਇੰਨਾ ਹੀ ਨਹੀਂ, ਇਹ ਗੀਤ ਯੂਟਿਊਬ 'ਤੇ 200 ਮਿਲੀਅਨ ਤੋਂ ਵਧ ਵਾਰ ਦੇਖਿਆ ਜਾਣ ਵਾਲਾ ਬਾਲੀਵੁੱਡ ਦਾ ਪਹਿਲਾ ਗੀਤ ਸੀ। ਇਸ ਤੋਂ ਇਲਾਵਾ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਦੋ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ ਸੀ।


Edited By

Kapil Kumar

Kapil Kumar is news editor at Jagbani

Read More