ਨਵੇਂ ਹੁਨਰਮੰਦਾਂ ਨੂੰ ਮੌਕਾ ਦੇਣਗੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ

Friday, November 2, 2018 2:58 PM
ਨਵੇਂ ਹੁਨਰਮੰਦਾਂ ਨੂੰ ਮੌਕਾ ਦੇਣਗੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ

ਮੁੰਬਈ (ਬਿਊਰੋ)— ਭਾਰਤ 'ਚ ਰੈਪ ਦੇ ਕਿੰਗ ਕਹੇ ਜਾਣ ਵਾਲੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ ਆਪਣੀ ਨਵੀਂ ਮਿਊਜ਼ਿਕ ਵੀਡੀਓ ਨਾਲ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ। ਅਜਿਹੇ 'ਚ ਖਬਰ ਹੈ ਕਿ ਇਸ ਵੀਡੀਓ 'ਚ ਹਨੀ ਸਿੰਘ ਨਵੇਂ ਹੁਨਰਮੰਦਾਂ ਨੂੰ ਲਾਂਚ ਕਰਨਗੇ। ਦਰਅਸਲ ਹਨੀ ਸਿੰਘ ਨੇ ਪਿਛਲੇ ਸਮੇਂ ਤੋਂ ਉਭਰਦੇ ਹੋਏ ਸੰਗੀਤਕਾਰਾਂ ਨੂੰ ਗਾਈਡ, ਟ੍ਰੇਡ ਅਤੇ ਸਹਿਯੋਗ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੀ ਕਮਬੈਕ ਵੀਡੀਓ 'ਚ ਉਨ੍ਹਾਂ ਦਾ ਦੇਸੀ ਰਾਕਸਟਾਰ ਸਵੈਗ ਦੇਖਣ ਨੂੰ ਮਿਲਿਆ ਹੈ। 4 ਸਾਲ ਦੇ ਲੰਬੇ ਸਮੇਂ ਬਾਅਦ ਉਹ ਕਮਬੈਕ ਕਰ ਰਹੇ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਹਨੀ ਨੇ ਦੱਸਿਆ ਕਿ ਉਹ ਇਸ ਸਾਲ ਆਪਣੇ ਪ੍ਰਸ਼ੰਸਕਾਂ ਸਾਹਮਣੇ ਨਵੀਂ ਵੀਡੀਓ ਪੇਸ਼ ਕਰਨ ਜਾ ਰਹੇ ਹਨ। ਹਰੇਕ ਗੀਤ, ਜੋ ਮੈਂ ਬਣਾਉਂਦਾ ਹਾਂ ਉਹ ਮੇਰੇ ਲਈ ਖਾਸ ਹੁੰਦਾ ਹੈ ਪਰ ਅਗਲੇ ਮਹੀਨੇ ਆ ਰਹੀ ਮਿਊਜ਼ਿਕ ਵੀਡੀਓ ਵੱਧ ਸਪੈਸ਼ਲ ਬਣਾਉਣ ਲਈ ਮੈਂ ਹੋਰ ਜ਼ਿਆਦਾ ਮਿਹਨਤ ਕੀਤੀ ਹੈ। ਮੈਂ ਆਸ ਕਰਦਾ ਹਾਂ ਕਿ ਮੇਰਾ ਨਵਾਂ ਲੁੱਕ ਤੇ ਨਵਾਂ ਗੀਤ ਤੁਹਾਨੂੰ ਪਸੰਦ ਆਵੇਗਾ।

ਦੱਸ ਦੇਈਏ ਕਿ ਹਨੀ ਸਿੰਘ ਨੇ ਇਸੇ ਸਾਲ ਦੀ ਸ਼ੁਰੂਆਤੀ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ 'ਦਿਲ ਚੋਰੀ' ਅਤੇ 'ਛੋਟੇ-ਛੋਟੇ ਪੈੱਗ' ਵਰਗੇ ਸੁਪਰਹਿੱਟ ਗੀਤ ਦਿੱਤੇ ਹਨ। ਦੂਜੇ ਪਾਸੇ ਉਨ੍ਹਾਂ ਸਲਮਾਨ ਖਾਨ ਦੇ ਜੀਜੇ ਆਯੂਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਯਾਤਰੀ' 'ਚ 'ਰੰਗਤਾਰੀ' ਅਤੇ 'ਉਰਵਸ਼ੀ' ਗੀਤ ਨਾਲ ਇਕ ਸਿੱਧ ਕਰ ਦਿੱਤਾ ਹੈ ਕਿ ਇਕ ਵਾਰ ਫਿਰ ਤੋਂ ਉਹ ਰੈਪ ਦੀ ਦੁਨੀਆ 'ਚ ਰਾਜ ਕਰਨ ਲਈ ਵਾਪਸੀ ਕਰ ਚੁੱਕੇ ਹਨ।


About The Author

Chanda

Chanda is content editor at Punjab Kesari