ਇੰਝ ਪਿਆ ਸੀ ਸ਼ਾਲਿਨੀ ਦੇ ਪਿਆਰ 'ਚ ਹਨੀ ਸਿੰਘ, ਲੋਕਾਂ ਤੋਂ ਲੁਕਾ ਕੇ ਰੱਖਿਆ ਸੀ ਵਿਆਹ

3/15/2018 7:22:12 PM

ਜਲੰਧਰ(ਬਿਊਰੋ)— ਮਸ਼ਹੂਰ ਰੈਪਰ, ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋ ਸੁਰਖੀਆਂ ਤੋਂ ਦੂਰ ਹਨ। ਅੱਜ ਅਸੀਂ ਤੁਹਾਨੂੰ ਹਨੀ ਸਿੰਘ ਦੇ ਕਿਸੇ ਨਵੇਂ ਗੀਤ ਜਾਂ ਨਵੀਂ ਫਿਲਮ ਬਾਰੇ ਨਹੀਂ ਸਗੋਂ ਉਨ੍ਹਾਂ ਦੀ ਲਵ ਸਟੋਰੀ ਬਾਰੇ 'ਚ ਦੱਸਣ ਜਾ ਰਹੇ ਹਾਂ।
PunjabKesari

23 ਜਨਵਰੀ 2011 'ਚ ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਨਾਲ ਵਿਆਹ ਕਰਵਾਇਆ ਸੀ, ਜੋ ਉਨ੍ਹਾਂ ਦੇ ਬਚਪਨ ਦੀ ਪ੍ਰੇਮੀਕਾ ਸੀ। ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ, ਜਿਸ 'ਚ ਸਿਰਫ ਪਰਿਵਾਰ ਦੇ ਮੈਂਬਰਾਂ ਨੇ ਹਿੱਸਾ ਲਿਆ।
PunjabKesari

ਹਨੀ ਸਿੰਘ ਆਪਣੇ ਵਿਆਹ ਦੀ ਗੱਲ ਨੂੰ ਲੁਕਾਉਣਾ ਚਾਹੁੰਦੇ ਸਨ ਪਰ ਵਿਆਹ ਦੀਆਂ ਤਸਵੀਰਾਂ ਨੇ ਵਿਆਹ ਦੀ ਇਕ ਤਸਵੀਰ ਇੰਟਰਨੈੱਟ 'ਤੇ ਮੌਜ਼ੂਦ ਹਨ, ਜਿਸ ਤੋਂ ਬਾਅਦ ਹਨੀ ਸਿੰਘ ਦੇ ਵਿਆਹ ਦੀਆਂ ਖਬਰਾਂ ਵਾਇਰਲ ਹੋਈਆਂ ਸਨ।
 PunjabKesari
ਹਨੀ ਸਿੰਘ ਨੇ ਇਕ ਮਿਊਜ਼ਿਕ ਸ਼ੋਅ 'ਇੰਡੀਆਜ਼ ਰਾਕ ਸਟਾਰ' 'ਚ ਆਪਣੀ ਪਤਨੀ ਨਾਲ ਸਭ ਨੂੰ ਮਿਲਵਾਇਆ ਅਤੇ ਆਪਣੇ ਫੈਨਜ਼ ਨੂੰ ਆਪਣੇ ਵਿਆਹ ਬਾਰੇ ਦੱਸਿਆ ਸੀ।
PunjabKesari

ਦੱਸ ਦੇਈਏ ਕਿ ਹਨੀ ਸਿੰਘ ਦਾ ਪਰਿਵਾਰ ਪੰਜਾਬ ਤੋਂ ਦਿੱਲੀ ਸ਼ਿਫਟ ਹੋਇਆ ਸੀ ਅਤੇ ਦਿੱਲੀ 'ਚ ਹਨੀ ਸਿੰਘ ਦੀ ਮੁਲਾਕਾਤ ਸ਼ਾਲਿਨੀ ਨਾਲ ਹੋਈ।
PunjabKesari

ਸ਼ਾਲਿਨੀ ਅਤੇ ਹਨੀ ਸਿੰਘ ਇਕੱਠੇ ਗੁਰੂ ਨਾਨਕ ਪਬਲਿਕ ਸਕੂਲ 'ਚ ਪੜ੍ਹੇ ਹਨ। ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹਨੀ ਸਿੰਘ ਮਿਊਜ਼ਿਕ ਡਿਗਰੀ ਲੈਣ ਲਈ ਲੰਡਨ ਚਲੇ ਗਏ ਪਰ ਸ਼ਾਲਿਨੀ ਨਾਲ ਜੁੜੇ ਰਹੇ।
PunjabKesari

ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਸਿੰਘ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News