ਸਤੀਸ਼ ਕੌਲ ਦੇ ਹਾਲਾਤ 'ਤੇ ਯੋਗਰਾਜ ਸਿੰਘ ਦੇ ਵੱਡੇ ਖੁਲਾਸੇ
1/19/2019 3:01:51 PM
ਲੁਧਿਆਣਾ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ 'ਅਮਿਤਾਭ ਬੱਚਨ' ਆਖੇ ਜਾਣ ਵਾਲੇ ਮਸ਼ਹੂਰ ਅਭਿਨੇਤਾ ਸਤੀਸ਼ ਕੌਲ ਕਾਫੀ ਬੁਰੇ ਦੌਰ 'ਚ ਗੁਜਰ ਰਹੇ ਹਨ। ਇਨ੍ਹੀਂ ਦਿਨੀਂ ਸਤੀਸ਼ ਕੌਲ ਲੁਧਿਆਣਾ 'ਚ ਸੱਤਿਆ ਦੇਵੀ ਕੋਲ ਰਹਿ ਰਹੇ ਹਨ। ਹਾਲ ਹੀ 'ਚ ਮਸ਼ਹੂਰ ਐਕਟਰ ਯੋਗਰਾਜ ਸਿੰਘ ਨੇ ਬੰਠਿਡਾ 'ਚ ਹੋਈ ਇਕ ਕਾਨਫੰਰਸ ਦੌਰਾਨ ਅਜਿਹੇ ਹੈਰਾਨੀਜਨਕ ਖੁਲਾਸੇ ਕੀਤੇ, ਜਿਸ ਨੂੰ ਜਾਣ ਕੇ ਲੋਕ ਕਾਫੀ ਹੈਰਾਨ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ''ਮੈਂ ਵੀ ਇਕ ਵਾਰ ਉਥੇ ਗਿਆ ਸੀ। ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੈ। ਕੁਝ ਦਿਨ ਪਹਿਲਾਂ ਹੀ ਮੈਂ ਸਤੀਸ਼ ਕੌਲ ਨੂੰ ਫੋਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆਉਣ ਦਾ ਕਿਹਾ। ਉਨ੍ਹਾਂ ਨੇ ਮੈਨੂੰ ਗੱਡੀ ਭੇਜਣ ਲਈ ਵੀ ਆਖ ਦਿੱਤਾ ਸੀ ਪਰ ਅਚਾਨਕ ਪਿੱਛੇ ਸੱਤਿਆ ਦੇਵੀ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਗਈ। ਹਾਲਾਂਕਿ ਸੱਤਿਆ ਦੇਵੀ ਨੇ ਕਿਉਂ ਗਾਲ੍ਹਾਂ ਕੱਢੀਆਂ ਇਸ ਦਾ ਕਾਰਨ ਯੋਗਰਾਜ ਨੇ ਨਹੀਂ ਦੱਸਿਆ।
ਸਤੀਸ਼ ਕੋਲ ਨੂੰ ਕੈਦੀ ਵਾਂਗ ਰੱਖ ਰਹੀ ਸੱਤਿਆ ਦੇਵੀ
ਉਨ੍ਹਾਂ ਨੇ ਕਿਹਾ ਸਤੀਸ਼ ਕੋਲ ਨੂੰ ਸੱਤਿਆ ਦੇਵੀ ਜੇਲ ਦੇ ਕੈਦੀ ਵਾਂਗ ਰੱਖ ਰਹੀ ਹੈ। ਮੈਂ ਤੇ ਮੇਰੀ ਪਤਨੀ ਸਤੀਸ਼ ਕੌਲ ਨੂੰ ਆਪਣੇ ਘਰ 'ਚ ਰੱਖਣਾ ਚਾਹੁੰਦੇ ਹਾਂ ਕਿਉਂਕਿ ਉਨ੍ਹਾਂ ਨੂੰ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ। ਸਤੀਸ਼ ਕੌਲ ਦੇ ਹਵਾ-ਪਾਣੀ ਨੂੰ ਬਦਲਣ ਦੀ ਲੋੜ ਹੈ। ਮੈਂ ਚਾਹੁੰਦਾ ਆਪਾ ਸਾਰੇ ਮਿਲ ਕੇ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਲੈ ਆਈਏ ਤਾਂ ਕਿ ਉਨ੍ਹਾਂ ਦਾ ਮਾਹੌਲ ਥੋੜ੍ਹਾ ਬਦਲ ਸਕੇ।'' ਇਸ ਦੌਰਾਨ ਯੋਗਰਾਜ ਨੇ ਇਹ ਵੀ ਦੱਸਿਆ, ''ਮੈਂ ਸੱਤਿਆ ਦੇਵੀ ਕੋਲੋ ਸਤੀਸ਼ ਕੌਲ ਦੇ ਅਕਾਊਂਟ ਦਾ ਨੰਬਰ ਵੀ ਮੰਗਿਆ ਸੀ ਪਰ ਉਸ ਨੇ ਨਹੀਂ ਦਿੱਤਾ। ਇਸ ਤੋਂ ਬਾਅਦ ਮੈਂ ਕਿਸੇ ਨੂੰ ਭੇਜ ਕੇ ਉਨ੍ਹਾਂ ਦੇ ਅਕਾਊਂਟ ਦਾ ਨੰਬਰ ਮੰਗਵਾਇਆ। ਪੈਸੇ ਉਨ੍ਹਾਂ ਦੇ ਅਕਾਊਂਟ 'ਚ ਜ਼ਰੂਰ ਜਾ ਰਹੇ ਹਨ ਪਰ ਪੈਸੇ ਉਨ੍ਹਾਂ 'ਤੇ ਲੱਗ ਰਹੇ ਹਨ ਇਹ ਨਹੀਂ ਦਿਸ ਰਿਹਾ। ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆਉਣ ਨੂੰ ਤਿਆਰ ਹਾਂ, ਉਨ੍ਹਾਂ ਦਾ ਬਾਥਰੂਮ ਵੀ ਸਾਫ ਕਰਨ ਤਿਆਰ ਹਾਂ ਪਰ ਪਤਾ ਨਹੀਂ ਕਿਉਂ ਸੱਤਿਆ ਦੇਵੀ ਉਨ੍ਹਾਂ ਨੂੰ ਆਉਣ ਨਹੀਂ ਦਿੰਦੀ।''
ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੀ ਸਾਰ ਲਈ ਸੀ। ਕੈਪਟਨ ਨੇ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਦੀ ਚਿੰਤਾ ਪ੍ਰਗਟਾਈ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਰਾਹੀਂ 5 ਲੱਖ ਰੁਪਏ ਦਾ ਚੈੱਕ ਭੇਜਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ