ਜਨਮਦਿਨ ਮੌਕੇ ਜਾਣੋਂ ਯੁਵਿਕਾ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

Thursday, August 2, 2018 12:19 PM

ਮੁੰਬਈ (ਬਿਊਰੋ)—  'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ 'ਚ ਖਾਸ ਪਛਾਣ ਬਣਾ ਚੁੱਕੀ ਯੁਵਿਕਾ ਚੌਧਰੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੀ ਹੈ। ਘੱਟ ਹੀ ਲੋਕ ਜਾਣਦੇ ਹੋਣਗੇ ਕਿ 'ਬਿੱਗ ਬੌਸ' ਯੁਵਿਕਾ ਦਾ ਪਹਿਲਾ ਟੀ. ਵੀ. ਸ਼ੋਅ ਨਹੀਂ ਹੈ। ਸਭ ਤੋਂ ਪਹਿਲਾਂ ਸਾਲ 2004 'ਚ ਉਸ ਨੇ ਰਿਐਲਿਟੀ ਸ਼ੋਅ 'ਜ਼ੀ ਸਿਨੇ ਸਟਾਰ ਕੀ ਖੋਜ' 'ਚ ਹਿੱਸਾ ਲੈ ਚੁੱਕੀ ਹੈ।
PunjabKesari
ਇਸ ਤੋਂ ਬਾਅਦ ਉਹ ਪ੍ਰਸਿੱਧ ਸ਼ੋਅ 'ਅਸਤਿਤਵ : ਏਕ ਪ੍ਰੇਮ ਕਹਾਣੀ' 'ਚ ਨਜ਼ਰ ਆਈ। ਇਸ ਸ਼ੋਅ 'ਚ ਉਸ ਨੇ ਆਸਥਾ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਟੀ. ਵੀ. 'ਤੇ ਉਹ ਕੁਣਾਲ ਕਪੂਰ ਨਾਲ ਇਕ ਕੋਲਡ ਡਰਿੰਕ ਦੀ ਐਡ 'ਚ ਵੀ ਨਜ਼ਰ ਆ ਚੁੱਕੀ ਹੈ। ਯੁਵਿਕਾ ਨੇ ਬਾਲੀਵੁੱਡ 'ਚ ਡਾਇਰੈਕਟਰ ਫਰਾਹ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਨਾਲ ਕੀਤਾ। ਇਸ 'ਚ ਉਹ ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 'ਸਮਰ 2007' ਤੇ 'ਤੋ ਬਾਤ ਪੱਕੀ' ਵਰਗੀਆਂ ਫਿਲਮਾਂ 'ਚ ਵੀ ਦਿਖਾਈ ਦਿੱਤੀ।
PunjabKesari
ਖਬਰ ਹੈ ਕਿ ਅੱਜਕਲ ਉਹ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਟੀ. ਵੀ. ਅਦਾਕਾਰਾ ਯੁਵਿਕਾ ਆਪਣੇ ਬੁਆਏਫ੍ਰੈਂਡ ਪ੍ਰਿੰਸ ਨਰੂਲਾ ਨਾਲ ਵਿਆਹ ਕਰਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਦੋਹਾਂ ਦੀ ਮੁਲਾਕਾਤ 'ਬਿੱਗ-ਬੌਸ 9' ਦੇ ਸ਼ੋਅ ਦੌਰਾਨ ਹੋਈ ਸੀ, ਜਿੱਥੇ ਇਨ੍ਹਾਂ ਦੇ ਅਫੇਅਰ ਦੀ ਚਰਚਾ ਆਮ ਹੋ ਗਈ। ਸ਼ੋਅ 'ਚ ਹੀ ਪ੍ਰਿੰਸ ਨੇ ਐਲਾਨ ਕੀਤਾ ਸੀ ਕਿ ਉਹ ਬਾਹਰ ਜਾਂਦੇ ਹੀ ਯੁਵਿਕਾ ਨਾਲ ਵਿਆਹ ਕਰ ਲੈਣਗੇ।
Image result for yuvika chaudhary hot
ਦੋਹਾਂ ਨੇ ਸ਼ੋਅ ਤੋਂ ਬਾਹਰ ਵੀ ਇਕ-ਦੂਜੇ ਨੂੰ ਡੇਟ ਕੀਤਾ। ਹੁਣ ਸਾਰੇ ਇਨ੍ਹਾਂ ਦੋਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਜਲਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦੇਣ ਵਾਲੇ ਹਨ।
Image result for yuvika chaudhary


Edited By

Manju

Manju is news editor at Jagbani

Read More