ਹੁਣ ਯੁਵਰਾਜ ਹੰਸ ਨੇ ਖਿੱਚੀਆਂ ਵਿਆਹ ਦੀਆਂ ਤਿਆਰੀਆਂ, ਕਾਰਡ ਵਾਇਰਲ

Friday, February 1, 2019 10:59 AM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਫਿਲਮ ਇੰਡਸਟਰੀ 'ਚ ਵਿਆਹਾਂ ਦੀ ਸੀਜ਼ਨ ਚੱਲ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਜੋੜਾ ਵਿਆਹ ਦੇ ਬੰਧਨ 'ਚ ਬੱਝ ਰਿਹਾ ਹੈ। ਜੀ ਹਾਂ ਹਾਲ ਹੀ 'ਚ ਖਬਰ ਆਈ ਹੈ ਕਿ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਯੁਵਰਾਜ ਹੰਸ ਪ੍ਰੇਮਿਕਾ ਮਾਨਸੀ ਸ਼ਰਮਾ ਨਾਲ 21 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

PunjabKesari
ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਫਰਵਰੀ 'ਚ ਹੋਈ ਸੀ। ਦੋਵਾਂ ਦੀ ਮੰਗਣੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੋਈ ਸੀ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੇ ਵਿਆਹ ਦੇ ਕਾਰਡ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।

PunjabKesari

ਯੁਵਰਾਜ ਹੰਸ ਪ੍ਰਸਿੱਧ ਪੰਜਾਬੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਪੁੱਤਰ ਹਨ। ਯੁਵਰਾਜ ਹੰਸ ਖੁਦ ਵੀ ਗਾਉਂਦੇ ਹਨ ਅਤੇ ਇਸ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਨੇ ਕਾਫੀ ਨਾਮਣਾ ਖੱਟਿਆ ਹੈ। 'ਮਿਸਟਰ ਐਂਡ ਮਿਸਿਜ 420' 'ਚ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤਿਆ ਸੀ।

PunjabKesari

ਇਸ ਤੋਂ ਇਲਾਵਾ 'ਯਾਰ ਅਣਮੁੱਲੇ', 'ਬੁਰਾਹ', 'ਵਿਆਹ 70 ਕਿਲੋਮੀਟਰ', 'ਯਾਰਾਨਾ', 'ਮੁੰਡੇ ਕਮਾਲ ਦੇ', 'ਕਨੇਡਾ ਦੀ ਫਲਾਇਟ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ ਯੁਵਰਾਜ ਹੰਸ ਦੀ ਪ੍ਰੇਮਿਕਾ ਮਾਨਸੀ ਸ਼ਰਮਾ 'ਮਹਾਭਾਰ' ਸੀਰੀਅਲ 'ਚ ਅੰਬਿਕਾ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।
PunjabKesari


Edited By

Sunita

Sunita is news editor at Jagbani

Read More