ਖਾਸ ਦੋਸਤਾਂ ਲਈ ਯੁਵਰਾਜ ਹੰਸ ਨੇ ਸ਼ੇਅਰ ਕੀਤੀ ਵਿਆਹ ਦੀ ਇਹ ਵੀਡੀਓ

Saturday, March 2, 2019 4:43 PM
ਖਾਸ ਦੋਸਤਾਂ ਲਈ ਯੁਵਰਾਜ ਹੰਸ ਨੇ ਸ਼ੇਅਰ ਕੀਤੀ ਵਿਆਹ ਦੀ ਇਹ ਵੀਡੀਓ

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਪਿਛਲੇ ਹਫਤੇ ਵਿਆਹ ਦੇ ਬੰਧਨ 'ਚ ਬੱਝੇ ਸਨ। ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ''ਇਹ ਵੀਡੀਓ ਮੇਰੇ ਸਾਰੇ ਦੋਸਤਾਂ ਲਈ ਹੈ।'' ਦੱਸ ਦਈਏ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਯੁਵਰਾਜ ਹੰਸ ਦੇ ਵਿਆਹ ਦਾ ਹੈ ਪਰ ਇਸ ਨੂੰ ਯੁਵਰਾਜ ਹੰਸ ਨੇ ਸਪੈਸ਼ਲ ਆਪਣੇ ਦੋਸਤਾਂ ਲਈ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

Mere Saare Yaaran Layi Eh Video.. #punjabiwedding #mansiyuvrajhans #livingmybestlife #fun #friends

A post shared by Yuvraj Hans (@yuvrajhansofficial) on Feb 28, 2019 at 4:29am PST


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ 'ਤੇ ਬੱਝੇ ਸਨ ਅਤੇ ਦੋਵਾਂ ਦੇ ਵਿਆਹ ਦੀਆਂ ਕਾਫੀ ਤਸਵੀਰਾਂ ਵਾਇਰਲ ਹੋਈਆਂ ਸਨ। ਯੁਵਰਾਜ ਹੰਸ ਨੇ ਵਿਆਹ ਤੋਂ ਬਾਅਦ ਆਪਣੀ ਆਉਣ ਵਾਲੀ ਫਿਲਮ ਦਾ ਨਾਂ ਵੀ ਅਨਾਊਸ ਕਰ ਦਿੱਤਾ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਮਾਨਸੀ ਸ਼ਰਮਾ ਨਜ਼ਰ ਆਵੇਗੀ। 


Edited By

Sunita

Sunita is news editor at Jagbani

Read More