ਚੋਰੀ-ਛਿਪੇ ਵਿਆਹ ਕਰਵਾ ਕੇ ਚਰਚਾ 'ਚ ਆਏ ਸਨ ਯੁਵਰਾਜ ਹੰਸ, ਮਾਡਲ ਪਤਨੀ ਨਾਲ ਦੇਖੋ ਖੂਬਸੂਰਤ ਤਸਵੀਰਾਂ

6/13/2018 10:26:08 AM

ਜਲੰਧਰ(ਬਿਊਰੋ)— ਪਾਲੀਵੁੱਡ ਦੇ ਮਸ਼ਹੂਰ ਐਕਟਰ ਯੁਵਰਾਜ ਹੰਸ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 13 ਜੂਨ 1987 ਨੂੰ ਜਲੰਧਰ 'ਚ ਹੋਇਆ ਸੀ। ਯੁਵਰਾਜ ਹੰਸ ਇਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ। ਯੁਵਰਾਜ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ 'ਚ ਨਾਂ ਕਮਾਇਆ ਹੈ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ।
PunjabKesari
ਯੁਵਰਾਜ ਦਾ ਜਨਮ ਜਲੰਧਰ 'ਚ ਹੋਇਆ। ਯੁਵਰਾਜ ਦਾ ਵੱਡਾ ਭਰਾ ਨਵਰਾਜ ਹੰਸ ਵੀ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਅਦਾਕਾਰ ਵੀ ਹੈ। ਯੁਵਰਾਜ ਨੇ ਦੋ “ਕਥਾ ਚਿੱਤਰ“ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਯਾਰ ਅਣਮੁੱਲੇ' ਵਰਗੀ ਸਫਲ ਫਿਲਮ ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
PunjabKesari
ਇਸ ਫਿਲਮ 'ਚ ਯੁਵਰਾਜ ਨਾਲ ਹਰੀਸ਼ ਵਰਮਾ ਤੇ ਆਰੀਆ ਬੱਬਰ ਨੇ ਵੀ ਕੰਮ ਚੁੱਕੇ ਹਨ। 'ਯਾਰ ਅਣਮੁਲੇ' ਫਿਲਮ 'ਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਤੇ ਹੁਸ਼ਿਆਰ ਦੇ ਵਿਦਿਆਰਥੀ ਦੀ ਸੀ, ਜਿਸ ਲਈ ਉਨ੍ਹਾਂ ਨੂੰ ਪੰਜਵੇ ਪੰਜਾਬੀ ਫਿਲਮ ਫੈਸਟੀਵਲ 'ਚ ਸ਼ੁਰੂਆਤੀ ਅਦਾਕਾਰ ਦਾ ਐਵਾਰਡ ਵੀ ਮਿਲਿਆ ਸੀ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ “ਦੱਸ ਦੇਈਏ ਕਿ ਸਾਲ 2017 ਦੀ ਸ਼ੁਰੂਆਤ 'ਚ ਖਬਰ ਆਈ ਸੀ ਪੰਜਾਬੀ ਨਾਮੀ ਗਾਇਕ ਹੰਸ ਰਾਜ ਹੰਸ ਦੇ ਛੋਟੇ ਬੇਟੇ ਯੁਵਰਾਜ ਹੰਸ ਤੇ ਮਾਡਲ ਮਾਨਸੀ ਸ਼ਰਮਾ ਦੀ ਕੁੜਮਾਈ/ਮੰਗਣੀ ਹੋ ਗਈ ਹੈ।
PunjabKesari
ਇਸ ਜੋੜੀ ਨੇ 5 ਫਰਵਰੀ ਨੂੰ ਕੁੜਮਾਈ/ਮੰਗਣੀ ਕਰਵਾਈ ਸੀ। ਉਸ ਸਮੇਂ ਲਗਾਤਾਰ ਖਬਰਾਂ ਆਈਆਂ ਸਨ ਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ ਪਰ ਯੁਵਰਾਜ ਹੰਸ ਪੰਜਾਬੀ ਫਿਲਮ 'ਲਾਹੌਰੀਏ' 'ਚ ਰੁੱਝੇ ਹੋਣ ਕਰਕੇ ਵਿਆਹ ਨੂੰ ਟਾਲ ਜਾਂ ਵਿਆਹ ਦੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
PunjabKesari
ਹਾਲ ਹੀ 'ਚ ਖਬਰ ਆਈ ਸੀ ਕਿ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਹਿਲਾਂ ਹੀ ਵਿਆਹ ਕਰਵਾ ਲਿਆ ਹੈ। ਜੀ ਹਾਂ, ਹਾਲ ਹੀ 'ਚ ਹੰਸ ਰਾਜ ਹੰਸ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਮਾਨਸੀ ਸ਼ਰਮਾ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ, ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਯੁਵਰਾਜ ਤੇ ਮਾਨਸੀ ਕੱਪਲ ਹਨ।
PunjabKesari
ਮਾਨਸੀ ਨੇ ਹੰਸ ਰਾਜ ਹੰਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੋਏ ਕੈਪਸ਼ਨ 'ਚ ਲਿਖਿਆ, “I thank God every day that you are my “Papa Ji” @hansrajhansoffice You are the person I have to thank for being married to such a fine gentleman @yuvrajhansofficial”।ਨਾਲ ਹੀ ਮਾਨਸੀ ਨੇ ਕਿਹਾ, ''you are the man who taught my husband to be kind, patient, respectful, and strong''। ਦੱਸ ਦੇਈਏ ਕਿ ਮਾਨਸੀ ਦੀ ਇਸ ਪੋਸਟ ਨੇ ਸਾਰੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।
PunjabKesari
ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਕਾਫੀ ਸਮੇਂ ਤੋਂ ਰਿਲੇਸ਼ਨ 'ਚ ਸਨ। ਮਾਨਸੀ ਪੰਜਾਬੀ ਫਿਲਮ 'ਜੁਗਾੜੀ ਡੌਟ ਕੌਮ' 'ਚ ਨਜ਼ਰ ਆ ਚੁੱਕੀ ਹੈ। ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ ਐਮ. ਐਚ. ਵੰਨ ਦੇ ਸ਼ੋਅ 'ਆਵਾਜ਼ ਪੰਜਾਬ ਦੀ' ਨੂੰ ਹੋਸਟ ਕਰ ਚੁੱਕੀ ਹੈ।
PunjabKesari
ਉਂਝ ਉਹ ਟੈਲੀਵਿਜ਼ਨ ਤੋਂ ਪੰਜਾਬੀ ਇੰਡਸਟਰੀ ਵੱਲ ਆਈ ਹੈ। 'ਮਹਾਂਭਾਰਤ', 'ਸੀ. ਆਈ. ਡੀ', 'ਸਾਵਧਾਨ ਇੰਡੀਆ', 'ਮਹਾਂਮੂਵੀ', 'ਆਸਮਾਨ ਸੇ ਆਗੇ', 'ਪਵਿੱਤਰ ਰਿਸ਼ਤਾ' ਸਮੇਤ ਕਈ ਟੀ. ਵੀ. ਸੀਰੀਅਲਸ 'ਚ ਵੱਡੀ ਛੋਟੀ ਭੂਮਿਕਾ ਅਦਾ ਕਰ ਚੁੱਕੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News