ਯੁਵਰਾਜ ਲਈ ਭਾਵੁਕ ਪੋਸਟ ਪਾ ਕੇ ਪਛਤਾਈ ਅਨੁਸ਼ਕਾ ਸ਼ਰਮਾ

Tuesday, June 11, 2019 2:09 PM
ਯੁਵਰਾਜ ਲਈ ਭਾਵੁਕ ਪੋਸਟ ਪਾ ਕੇ ਪਛਤਾਈ ਅਨੁਸ਼ਕਾ ਸ਼ਰਮਾ

ਜਲੰਧਰ (ਬਿਊਰੋ) : ਭਾਰਤੀ ਕ੍ਰਿਕੇਟ ਟੀਮ ਦੇ ਆਲ-ਰਾਉਂਡਰ ਤੇ 2011 ਵਿਸ਼ਵ ਕੱਪ ਦੇ ਹੀਰੋ ਰਹੇ ਯੁਵਰਾਜ ਸਿੰਘ ਨੇ ਬੀਤੇ ਦਿਨੀਂ ਯਾਨੀ ਸੋਮਵਾਰ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਇਸੇ ਮਾਮਲੇ 'ਚ ਉਨ੍ਹਾਂ ਨੇ ਇਕ ਹੋਟਲ 'ਚ ਇਕ ਪ੍ਰੈੱਸ ਕਾਨਫਰੰਸ ਬੁਲਾ ਕੇ ਇਸ ਦਾ ਐਲਾਨ ਕੀਤਾ ਸੀ। ਇਸ ਮੌਕੇ ਕ੍ਰਿਕੇਟ ਖਿਡਾਰੀ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਯੁਵਰਾਜ ਸਿੰਘ ਲਈ ਖਾਸ ਪੋਸਟ ਸ਼ੇਅਰ ਕੀਤੀ ਹੈ।


ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਨੇ ਟਵਿਟਰ ਦੇ ਜਰੀਏ ਯੁਵਰਾਜ ਸਿੰਘ ਨੂੰ ਇਕ ਯੋਧਾ ਦੱਸਿਆ ਹੈ। ਉਸ ਨੇ ਯੁਵਰਾਜ ਨੂੰ ਸਾਰੀਆਂ ਯਾਦਾਂ ਲਈ ਧੰਨਵਾਦ ਕੀਤਾ ਤੇ ਲਿਖਿਆ ਕਿ ਉਹ ਇਕ ਯੋਧਾ ਅਤੇ ਲੋਕਾਂ ਦੀ ਪ੍ਰੇਰਨਾ ਹੈ।'' ਇਸ ਤੋਂ ਇਲਾਵਾ ਅਨੁਸ਼ਕਾ ਨੇ ਯੁਵਰਾਜ ਸਿੰਘ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਅਨੁਸ਼ਕਾ ਸ਼ਰਮਾ ਦੀ ਇਸ ਪੋਸਟ 'ਤੇ ਯੁਵਰਾਜ ਸਿੰਘ ਨੇ ਵੀ ਰਿਪਲਾਈ ਕਰਦੇ ਹੋਏ ਕੁਮੈਂਟ ਕੀਤਾ ਹੈ। ਯੁਵਰਾਜ ਨੇ ਲਿਖਿਆ ਹੈ ਕਿ 'ਥੈਕਿਊ ਰੋਜੀ ਭਾਬੀ, ਈਸ਼ਵਰ ਦੀ ਕਿਰਪਾ ਤੁਹਾਡੇ 'ਤੇ ਹਮੇਸ਼ਾ ਬਣੀ ਰਹੇ।' ਦੱਸ ਦਈਏ ਕਿ ਯੁਵਰਾਜ ਤੇ ਵਿਰਾਟ ਦੀ ਦੋਸਤੀ ਕਾਫੀ ਪੱਕੀ ਹੈ। ਉਹ ਅਕਸਰ ਮਸਤੀ ਕਰਦੇ ਹੋਏ ਨਜਰ ਆ ਜਾਂਦੇ ਹਨ। ਅਨੁਸ਼ਕਾ ਸ਼ਰਮਾ ਨੂੰ ਯੁਵਰਾਜ ਰੋਜੀ ਭਾਬੀ ਕਹਿ ਕੇ ਬੁਲਾਂਦੇ ਹਨ।


Edited By

Sunita

Sunita is news editor at Jagbani

Read More