ਜ਼ਾਇਰਾ ਵਸੀਮ ਨੇ ਵਿਜੇ ਗੋਇਲ ''ਤੇ ਵਿੰਨ੍ਹਿਆ ਨਿਸ਼ਾਨਾ

1/21/2017 10:03:19 AM

ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ''ਦੰਗਲ'' ਫਿਲਮ ਦੀ ਅਭਿਨੇਤਰੀ ਜ਼ਾਇਰਾ ਵਸੀਮ ਦੀ ਤੁਲਨਾ ਇਕ ਪੇਂਟਿੰਗ ਨਾਲ ਕੀਤੀ ਸੀ, ਜਿਸ ''ਚ ਇਕ ਔਰਤ ਨੇ ਬੁਰਕਾ ਪਾਇਆ ਹੋਇਆ ਹੈ ਪਰ ਜ਼ਾਇਰਾ ਨੇ ਉਸ ਦੀ ਇਸ ਤੁਲਨਾ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ, ਮੈਨੂੰ ''ਭੱਦੇ ਚਰਿੱਤਰ'' ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਗੋਇਲ ਨੇ ਇਕ ਪ੍ਰਦਰਸ਼ਨੀ ''ਚ ਲੱਗੀ ਇਕ ਤਸਵੀਰ ਨੂੰ ਪੋਸਟ ਕੀਤਾ, ਜਿਸ ''ਚ ਬੁਰਕਾ ਪਹਿਨੀ ਹੋਈ ਇਕ ਔਰਤ ਨੂੰ ਦਿਖਾਇਆ ਗਿਆ ਹੈ। ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ, ''''ਇਹ ਪੇਂਟਿੰਗ ਜ਼ਾਇਰਾ ਵਸੀਮ ਦੀ ਕਹਾਣੀ ਕਹਿੰਦੀ ਹੈ। ਪਿੰਜਰਾ ਤੋੜ ਕੇ ਸਾਡੀਆਂ ਬੇਟੀਆਂ ਪੜ੍ਹਨ ਲੱਗੀਆਂ ਹਨ ਅਤੇ ਅੱਗੇ ਵਧਣ ਲੱਗੀਆਂ ਹਨ।''''
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਇਹ ਪੋਸਟ ਜ਼ਾਇਰਾ ਨੂੰ ਪਸੰਦ ਨਹੀਂ ਆਈ ਅਤੇ ਉਸ ਨੇ ਲਿਖਿਆ ਕਿ, ''''ਵਿਜੇ ਗੋਇਲ ਸਰ, ਮੈਂ ਤੁਹਾਨੂੰ ਪੂਰੇ ਸਨਮਾਨ ਨਾਲ ਕਹਿਣਾ ਚਾਹੁੰਦੀ ਹਾਂ ਕਿ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਦੇ ਭੱਦੇ ਚਰਿੱਤਰ ਨਾਲ ਨਾ ਜੋੜੋ।'''' ਜ਼ਾਇਰਾ ਨੇ ਕਿਹਾ ਕਿ, ਵਿਜੇ ਗੋਇਲ ਸਰ, ਇਸ ਪੇਂਟਿੰਗ ''ਚ ਜਿਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ, ਉਸ ਦਾ ਦੂਰ-ਦੂਰ ਤੱਕ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News