Pics : ''ਦੰਗਲ ਗਰਲ'' ਜ਼ਾਇਰਾ ਵਸੀਮ ਨੇ ਆਮਿਰ ਦੇ ਘਰ ਮਨਾਇਆ ਆਪਣਾ 17ਵਾਂ ਜਨਮਦਿਨ

10/24/2017 2:33:18 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਈ ਹੈ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿ ਰਹੀ ਹੈ। ਉੱਥੇ ਹੀ ਬੀਤੇ ਦਿਨ 23 ਅਕਤੂਬਰ ਨੂੰ 'ਸੀਕ੍ਰੇਟ ਸੁਪਰਸਟਾਰ' ਦੀ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣਾ 17ਵਾਂ ਜਨਮਦਿਨ ਮਨਾਇਆ।

PunjabKesari

ਇੱਥੇ ਉਨ੍ਹਾਂ ਨਾਲ ਫਿਲਮ ਨਿਰਦੇਸ਼ਕ ਅਦਵੈਤ ਚੰਦਨ ਨਜ਼ਰ ਆਏ ਪਰ ਆਪਣੀ ਫਿਲਮ ਨੂੰ ਇੰਨਾ ਜ਼ਿਆਦਾ ਸਹਿਯੋਗ ਦੇਣ ਵਾਲੇ ਆਮਿਰ ਅਤੇ ਉਨ੍ਹਾਂ ਦੀ ਪਤਨੀ ਕਿਰਣ ਇਸ ਦੌਰਾਨ ਨਹੀਂ ਪਹੁੰਚੇ।

PunjabKesari
ਇਸਨੂੰ ਲੈ ਕੇ ਮੀਡੀਆ 'ਚ ਕਈ ਸਵਾਲ ਕੀਤੇ ਗਏ ਪਰ ਕਿਸੇ ਨੇ ਕੁਝ ਨਹੀਂ ਕਿਹਾ, ਹਾਲਾਕਿ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਨੇ ਬਾਕਸ ਆਫਿਸ 'ਤੇ 4 ਦਿਨਾਂ 'ਚ 31.31 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਜਨਮਦਿਨ ਮੌਕੇ ਜ਼ਾਇਰਾ ਵਸੀਮ ਦੀਆਂ ਕੇਕ ਕੱਟਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari
ਦੱਸਣਯੋਗ ਹੈ ਕਿ ਨਿਰਦੇਸ਼ਕ ਅਦਵੈਤ ਚੰਨਦਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਇਕ ਲੜਕੀ ਦੀ ਕਹਾਣੀ ਹੈ ਜੋ ਗਾਇਕਾ ਬਣਨਾ ਚਾਹੁੰਦੀ ਹੈ। ਫਿਲਮ 'ਚ ਆਮਿਰ ਸੰਗੀਤਕਾਰ ਦੀ ਭੂਮਿਕਾ 'ਚ ਹਨ ਜੋ ਉਸਦੀ ਗਾਇਕਾ ਬਣਨ 'ਚ ਮਦਦ ਕਰਦਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News