Pics : ਇਸ ਤਰ੍ਹਾਂ ਮਿਲੀ ਸੀ ਜ਼ਰੀਨ ਖਾਨ ਨੂੰ ਸਲਮਾਨ ਦੀ ਫਿਲਮ, 43 ਕਿਲੋ ਘਟਾਉਣਾ ਪਿਆ ਸੀ ਭਾਰ

5/14/2017 3:58:37 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਅੱਜ 29 ਸਾਲਾਂ ਦੀ ਹੋ ਗਈ ਹੈ। ਮੁੰਬਈ ''ਚ 14 ਮਈ 1987 ਨੂੰ ਜਨਮੀ ਇਸ ਅਭਿਨੇਤਰੀ ਨੂੰ ਬਾਲੀਵੁੱਡ ''ਚ ਆਪਣੇ ਫੈਨਜ਼ ਵੱਲੋਂ ਕਾਫੀ ਪਿਆਰ ਮਿਲਿਆ ਹੈ। ਤੁਸੀਂ ਸਭ ਇਹ ਜਾਣਦੇ ਹੋ ਕਿ ਜ਼ਰੀਨ ਦਾ ਬਾਲੀਵੁੱਡ ''ਚ ਡੈਬਿਊ ਸਲਮਾਨ ਨੇ ਹੀ ਕਰਵਾਇਆ ਸੀ। ਕੀ ਤੁਹਾਨੂੰ ਇਹ ਪਤਾ ਹੈ ਕਿ ਸਲਮਾਨ, ਜ਼ਰੀਨ ਨੂੰ ਪਹਿਲੀ ਵਾਰ ਕਿੱਥੇ ਮਿਲੇ ਸਨ। ਦਰਸਅਲ ਜਦੋਂ ਜ਼ਰੀਨ ਸ਼ੁਭਾਸ਼ ਘਈ ਦੇ ਐਕਟਿੰਗ ਸਕੂਲ ''ਚ ਗਈ ਹੋਈ ਸੀ ਤਾਂ ਸਲਮਾਨ ਵੀ ਉਥੇ ਹੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਜ਼ਰੀਨ ''ਤੇ ਪਈ। ਉਸ ਸਮੇਂ ਸਲਮਾਨ ਵੀ ਆਪਣੀ ਫਿਲਮ ''ਵੀਰ'' ਲਈ ਅਭਿਨੇਤਰੀ ਦੀ ਤਲਾਸ਼ ਕਰ ਰਹੇ ਸੀ ਜੋ ਜ਼ਰੀਨ ਨੂੰ ਦੇਖਦੇ ਹੀ ਪੂਰੀ ਹੋ ਗਈ।

ਜ਼ਿਕਰਯੋਗ ਹੈ ਕਿ ਸਲਮਾਨ ਇਸ ਤੋਂ ਬਾਅਦ ਜ਼ਰੀਨ ਨੂੰ ਆਪਣੀ ਫਿਲਮ ''ਵੀਰ'' ਲਈ ਮਿਲੇ। ਇਸ ਫਿਲਮ ''ਚ ਜ਼ਰੀਨ ਇਕ ਰਾਜਕੁਮਾਰੀ ਦੀ ਭੂਮਿਕਾ ''ਚ ਨਜ਼ਰ ਆਈ ਸੀ। ਭਾਵੇਂ ਜ਼ਰੀਨ ਇਸ ਫਿਲਮ ''ਚ ਕੋਈ ਖਾਸ ਕਮਾਲ ਨਹੀਂ ਕਰ ਪਾਈ ਪਰ ਫਿਲਮ ''ਚ ਉਨ੍ਹਾਂ ਦੀ ਅਦਾਕਾਰੀ ਨੂੰ ਨਿਰਮਾਤਾ ਵੱਲੋਂ ਕਾਫੀ ਚੰਗੇ ਰਿਵਿਊ ਮਿਲੇ ਸਨ। ਇਸ ਤੋਂ ਇਲਾਵਾ ਫਿਲਮ ਇੰਡਸਟਰੀ ''ਚ ਆਉਣ ਤੋਂ ਪਹਿਲਾਂ ਕਰੀਬ 100 ਕਿਲੋ ਭਾਰ ਸੀ ਪਰ ਸਲਮਾਨ ਦੀ ਫਿਲਮ ''ਵੀਰ'' ਸਾਈਨ ਕਰਨ ਤੋਂ ਬਾਅਦ ਹੀ ਜ਼ਰੀਨ ਨੇ ਆਪਣਾ ਭਾਰ 43 ਕਿਲੋ ਘੱਟ ਕਰ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News