B''DAY: ਸਲਮਾਨ ਨੂੰ ਜ਼ਰੀਨ ''ਚ ਦਿਖਦਾ ਸੀ ਕੈਟਰੀਨਾ ਦਾ ਚਿਹਰਾ, ਬਾਲੀਵੁੱਡ ''ਚ ਕੀਤਾ ਲਾਂਚ

5/14/2017 4:29:11 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 14 ਮਈ 1987 ਨੂੰ ਪਠਾਨ ਪਰਿਵਾਰ ''ਚ ਹੋਇਆ ਸੀ। ਅੱਜ ਉਹ ਪੂਰੇ 29 ਸਾਲ ਦੀ ਹੋ ਚੁੱਕੀ ਹੈ। ਅਜਿਹਾ ਤਾਂ ਹੋ ਹੀਂ ਸਕਦਾ ਕਿ ਤੁਸੀਂ ਜ਼ਰੀਨ ਬਾਰੇ ਕੁਝ ਜਾਣਨਾ ਚਾਹੁੰਦੇ। ਇਹ ਉਹੀ ਅਭਿਨੇਤਰੀ ਹੈ, ਜਿਸ ''ਚ ਸਲਮਾਨ ਖਾਨ ਨੂੰ ਕੈਟਰੀਨਾ ਕੈਫ ਦਾ ਚਿਹਰਾ ਨਜ਼ਰ ਆਉਂਦਾ ਸੀ। ਇਹੀ ਕਾਰਨ ਹੈ ਕਿ ਸਲਮਾਨ ਨੇ ਇਸ ਨੂੰ ਬਾਲੀਵੁੱਡ ''ਚ ਬ੍ਰੇਕ ਦਿਵਾਇਆ ਅਤੇ ਆਪਣੀ ਫਿਲਮ ''ਵੀਰ'' ''ਚ ਉਸ ਨੂੰ ਲੀਡ ਕਿਰਦਾਰ ਦਿਵਾਇਆ। ਅਜਿਹਾ ਕਿਹਾ ਜਾਂਦਾ ਹੈ ਕਿ ਜ਼ਰੀਨ ਖਾਨ ਨੂੰ ਸੁਭਾਸ਼ ਘਈ ਦੇ ਐਕਟਿੰਗ ਸਕੂਵ ''ਚ ਸਲਮਾਨ ਖਾਨ ਨਾਲ ਦੇਖਿਆ ਗਿਆ ਸੀ। ਤਮਾਲ ਦੀ ਗੱਲ ਇਹ ਹੈ ਕਿ ਉਸ ਸਮੇ ਸਲਮਾਨ ਨੂੰ ਆਪਣੀ ਆਉਣ ਵਾਲੀ ਫਿਲਮ ''ਵੀਰ'' ਲਈ ਅਭਿਨੇਤਰੀ ਦੀ ਤਲਾਸ਼ ਸੀ। ਉਥੇ ਹੀ ਸਲਮਾਨ ਦੀ ਨਜ਼ਰ ਜ਼ਰੀਨ ''ਤੇ ਪਈ ਅਤੇ ਉਸ ਨੇ ਆਪਣੀ ਫਿਲਮ ਦੀ ਹੀਰੋਇਨ ਮਿਲ ਗਆ। ਉਸ ਨੇ ਇਸ ਫਿਲਮ ਲਈ ਕਾਫੀ ਵਾਹਵਾਹੀ ਵੀ ਮਿਲ। ਜ਼ਰੀਨ ਖਾਨ ਨੇ ਹਿੰਦੀ ਫਿਲਮਾਂ ਨਾਲ-ਨਾਲ ਪੰਜਾਬੀ ਅਚਤੇ ਤਮਿਲ ਫਿਲਮਾਂ ''ਚ ਵੀ ਕੰਮ ਕੀਤਾ ਹੈ। ਫਿਲਮਾਂ ''ਚ ਆਉਣ ਤੋਂ ਪਹਿਲਾਂ ਜ਼ਰੀਨ ਦਾ ਵਜ਼ਨ 100 ਕਿਲੋ ਸੀ ਪਰ ਫਿਲਮ ''ਵੀਰ'' ਨੂੰ ਸਾਇਨ ਕਰਨ ਤੋਂ ਬਾਅਦ ਉਸ ਨੇ ਆਪਣਾ 43 ਕਿਲੋ ਭਾਰ ਘੱਟ ਕੀਤਾ ਸੀ।

ਉਸ ਨੇ ਇਕ ਕਾਲ ਸੈਂਟਰ ''ਚ ਵੀ ਨੌਕਰੀ ਕੀਤੀ ਹੈ। ਕਾਲ ਸੈਂਟਰ ਤੋਂ ਇਲਾਵਾ ਜ਼ਰੀਨ ਖਾਨ ਨੇ ਕਈ ਪ੍ਰਦਰਸ਼ਨੀਆਂ ''ਚ ਇਕ ਪ੍ਰਮੋਟਰ ਦੇ ਤੌਰ ''ਤੇ ਵੀ ਕੰਮ ਕੀਤਾ। ਜਦੋਂ ਉਸ ਕੰਮ ''ਚ ਵੀ ਜ਼ਰੀਨ ਦਾ ਮਨ ਨਹੀਂ ਲੱਗਾ ਤਾਂ ਉਸ ਨੇ ਏਅਰ ਹੋਸਟੈੱਸ ਬਣਨ ਦਾ ਫੈਸਲਾ ਕੀਤਾ।
ਬਸ ਫਿਰ ਕੀ ਸੀ ਉਹ ਏਅਰ ਹੋਸਟੈੱਸ ਬਣਨ ਦੀ ਤਿਆਰੀ ''ਚ ਜੁਟ ਗਈ। ਉਸ ਨੇ ਸਾਰੇ ਰਾਊਂਡ ਕਲੀਅਰ ਕਰ ਲਏ। ਸਿਰਫ ਆਖਰੀ ਰਾਊਂਡ ਬਚਿਆ ਸੀ ਕਿ ਇਸੇ ਦੌਰਾਨ ਉਸ ਦੀ ਮੁਲਾਕਾਤ ਸਲਮਾਨ ਖਾਨ ਨਾਲ ਹੋ ਗਈ। ਉਸ ਤੋਂ ਬਾਅਦ ਤਾਂ ਸਲਮਾਨ ਨੇ ਜ਼ਰੀਨ ਨੂੰ ਹੀਰੋਇਨ ਹੀ ਬਣਾ ਦਿੱਤਾ। ਸਲਮਾਨ ਨੇ ਹੀ ਜ਼ਰੀਨ ਨੂੰ ਬਾਲੀਵੁੱਡ ''ਚ ਲਾਂਚ ਕੀਤਾ ਤੇ ਆਪਣੀ ਫਿਲਮ ''ਵੀਰ'' ''ਚ ਕੰਮ ਦਿੱਤਾ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News