B''day: ਪਿਓ ਨੇ ਛੱਡ ਦਿੱਤਾ ਸੀ ਮਾਂ ਦਾ ਸਾਥ, ਅਜਿਹੇ ਹਾਲਾਤ ''ਚੋਂ ਨਿਕਲ ਕੇ ਹੀਰੋਇਨ ਬਣੀ ਜ਼ਰੀਨ ਖਾਨ
5/14/2017 3:57:10 PM
ਮੁੰਬਈ— ਜ਼ਰੀਨ ਖਾਨ ਇਕ ਅਜਿਹੀ ਹੀਰੋਇਨ ਹੈ, ਜਿਸ ਨੇ ਆਪਣੇ ਦਮ ''ਤੇ ਬਾਲੀਵੁੱਡ ''ਚ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹਮੇਸ਼ਾ ਹੀ ਕੈਟਰੀਨਾ ਕੈਫ ਦੀ ਹਮਸ਼ਕਲ ਦੇ ਤੌਰ ''ਤੇ ਦੇਖਿਆ ਗਿਆ। ਇਸ ਦੇ ਬਾਵਜੂਦ ਉਹ ਨਿਰਾਸ਼ ਨਹੀਂ ਹੋਈ ਤੇ ਅੱਜ ਉਸ ਦੀ ਆਪਣੀ ਖੁਦ ਦੀ ਇਕ ਪਛਾਣ ਹੈ। ਜ਼ਰੀਨ ਦਾ ਫਿਲਮਾਂ ''ਚ ਆਉਣ ਦਾ ਸਫਰ ਆਸਾਨ ਨਹੀਂ ਰਿਹਾ। ਬਚਪਨ ''ਚ ਹੀ ਉਸ ਦੇ ਪਿਤਾ ਜ਼ਰੀਨ ਤੇ ਉਸ ਦੀ ਭੈਣ ਤੇ ਮਾਂ ਨੂੰ ਇਕੱਲਾ ਛੱਡ ਕੇ ਚਲੇ ਗਏ। ਸਿਰਫ ਇਸ ਲਈ ਕਿਉਂਕਿ ਉਹ ਦੋ-ਦੋ ਬੇਟੀਆਂ ਦੀ ਜ਼ਿੰਮੇਵਾਰੀ ਨਹੀਂ ਉਠਾਉਣਾ ਚਾਹੁੰਦੇ ਸਨ।
ਪਿਤਾ ਦੇ ਛੱਡ ਕੇ ਜਾਣ ਤੋਂ ਬਾਅਦ ਜ਼ਰੀਨ ਦਾ ਪਰਿਵਾਰ ਇਕੱਲਾ ਰਹਿ ਗਿਆ। ਉਸ ਸਮੇਂ ਜ਼ਰੀਨ 12ਵੀਂ ਕਲਾਸ ''ਚ ਪੜ੍ਹਦੀ ਸੀ। ਜ਼ਰੀਨ ਇਕ ਡਾਕਟਰ ਬਣਨਾ ਚਾਹੁੰਦੀ ਸੀ। ਪਿਤਾ ਦੇ ਜਾਣ ਨਾਲ ਘਰ ਦੀ ਆਰਥਿਕ ਹਾਲਤ ਵਿਗੜ ਚੁੱਕੀ ਸੀ, ਇਸ ਲਈ ਜ਼ਰੀਨ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਕੰਮ ਦੀ ਭਾਲ ''ਚ ਨਿਕਲਣਾ ਪਿਆ। ਕੰਮ ਦੀ ਭਾਲ ''ਚ ਜ਼ਰੀਨ ਖਾਨ ਨੂੰ ਕਾਫੀ ਭਟਕਣਾ ਪਿਆ। ਉਸ ਸਮੇਂ ਉਸ ਦਾ ਭਾਰ 100 ਕਿਲੋ ਤੋਂ ਵੀ ਵੱਧ ਸੀ, ਜਿਸ ਦੇ ਚਲਦਿਆਂ ਉਸ ਨੂੰ ਕੰਮ ਮਿਲਣ ''ਚ ਵੀ ਦਿੱਕਤ ਹੋ ਰਹੀ ਸੀ।
ਫਿਰ ਉਸ ਨੂੰ ਇਕ ਕਾਲ ਸੈਂਟਰ ''ਚ ਨੌਕਰੀ ਮਿਲ ਗਈ। ਕਾਲ ਸੈਂਟਰ ''ਚ ਕੰਮ ਕਰਨ ਦੇ ਨਾਲ ਹੀ ਜ਼ਰੀਨ ਨੇ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਕਾਲ ਸੈਂਟਰ ਤੋਂ ਇਲਾਵਾ ਜ਼ਰੀਨ ਖਾਨ ਨੇ ਕਈ ਪ੍ਰਦਰਸ਼ਨੀਆਂ ''ਚ ਇਕ ਪ੍ਰਮੋਟਰ ਦੇ ਤੌਰ ''ਤੇ ਵੀ ਕੰਮ ਕੀਤਾ। ਜਦੋਂ ਉਸ ਕੰਮ ''ਚ ਵੀ ਜ਼ਰੀਨ ਦਾ ਮਨ ਨਹੀਂ ਲੱਗਾ ਤਾਂ ਉਸ ਨੇ ਏਅਰ ਹੋਸਟੈੱਸ ਬਣਨ ਦਾ ਫੈਸਲਾ ਕੀਤਾ।
ਬਸ ਫਿਰ ਕੀ ਸੀ ਉਹ ਏਅਰ ਹੋਸਟੈੱਸ ਬਣਨ ਦੀ ਤਿਆਰੀ ''ਚ ਜੁਟ ਗਈ। ਉਸ ਨੇ ਸਾਰੇ ਰਾਊਂਡ ਕਲੀਅਰ ਕਰ ਲਏ। ਸਿਰਫ ਆਖਰੀ ਰਾਊਂਡ ਬਚਿਆ ਸੀ ਕਿ ਇਸੇ ਦੌਰਾਨ ਉਸ ਦੀ ਮੁਲਾਕਾਤ ਸਲਮਾਨ ਖਾਨ ਨਾਲ ਹੋ ਗਈ। ਉਸ ਤੋਂ ਬਾਅਦ ਤਾਂ ਸਲਮਾਨ ਨੇ ਜ਼ਰੀਨ ਨੂੰ ਹੀਰੋਇਨ ਹੀ ਬਣਾ ਦਿੱਤਾ। ਸਲਮਾਨ ਨੇ ਹੀ ਜ਼ਰੀਨ ਨੂੰ ਬਾਲੀਵੁੱਡ ''ਚ ਲਾਂਚ ਕੀਤਾ ਤੇ ਆਪਣੀ ਫਿਲਮ ''ਵੀਰ'' ''ਚ ਕੰਮ ਦਿੱਤਾ। ਸਲਮਾਨ ਦੀਆਂ ਫਿਲਮਾਂ ਤੋਂ ਇਲਾਵਾ ਕਈ ਹੋਰ ਫਿਲਮਾਂ ''ਚ ਜ਼ਰੀਨ ਨੇ ਕੰਮ ਕੀਤਾ। ''ਹੇਟ ਸਟੋਰੀ 3'' ''ਚ ਆਪਣੇ ਬੋਲਡ ਸੀਨਜ਼ ਨੂੰ ਲੈ ਕੇ ਵੀ ਜ਼ਰੀਨ ਕਾਫੀ ਸੁਰਖੀਆਂ ''ਚ ਰਹੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ