ਬਦਸਲੂਕੀ ਕਰਨ ਵਾਲੇ ਨੂੰ ਜ਼ਰੀਨ ਖਾਨ ਨੇ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ

Saturday, January 12, 2019 12:23 PM
ਬਦਸਲੂਕੀ ਕਰਨ ਵਾਲੇ ਨੂੰ ਜ਼ਰੀਨ ਖਾਨ ਨੇ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਸਟਾਰਸ ਨਾਲ ਭੀੜ 'ਚ ਅਕਸਰ ਬਤਮੀਜ਼ੀ ਹੁੰਦੀ ਰਹਿੰਦੀ ਹੈ, ਜਿਸ ਬਾਰੇ ਕੁਝ ਖੁੱਲ੍ਹ ਕੇ ਬੋਲਦੇ ਹਨ ਅਤੇ ਕੁਝ ਨਹੀਂ। ਇਸ ਵਾਰ ਭੀੜ 'ਚ ਬਤਮੀਜ਼ੀ ਦਾ ਸ਼ਿਕਾਰ ਹੋਈ ਜ਼ਰੀਨ ਖਾਨ ਹੋਈ, ਜਿਸ ਨੇ ਆਪਣੇ ਨਾਲ ਬਤਮਿਜ਼ੀ ਕਰਨ ਵਾਲੇ ਦਾ ਉਹ ਹਾਲ ਕੀਤਾ ਹੈ, ਜਿਸ ਤੋਂ ਬਾਅਦ ਕਈ ਲੋਕਾਂ ਨੂੰ ਸਬਕ ਮਿਲੇਗਾ। ਦੱਸ ਦਈਏ ਕਿ ਇਹ ਮਾਮਲਾ 14 ਦਸੰਬਰ 2018 ਦਾ ਹੈ, ਜਿਸ ਬਾਰੇ ਜ਼ਰੀਨ ਦਾ ਬਿਆਨ ਵੀ ਸਾਹਮਣੇ ਆਇਆ ਹੈ।“ਉਸ ਨੇ ਕਿਹਾ, ''ਕਈ ਵਾਰ ਸਾਨੂੰ ਕਮਾਨ ਆਪਣੇ ਹੱਥ ਲੈਣੀ ਪੈਂਦੀ ਹੈ। ਇਹ ਸੋਚੇ ਬਿਨਾ ਕਿ ਕੋਈ ਕੀ ਕਹੇਗਾ ਜਾਂ ਕੀ ਸੋਚੇਗਾ। ਇਕ ਅੋਰਤ ਹੋਣ ਦੇ ਨਾਤੇ ਮੈਂ ਹਮੇਸ਼ਾ ਇਹੀ ਕਹਾਂਗੀ ਕਿ ਜੇਕਰ ਕੋਈ ਤੁਹਾਡੇ ਨਾਲ ਬਤਮੀਜ਼ੀ ਕਰ ਰਿਹਾ ਹੈ ਜਾਂ ਤੁਹਾਡਾ ਫਾਈਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਨੂੰ ਉਸ ਦਾ ਮੂੰਹ ਤੋੜ ਦੇਣਾ ਚਾਹਿਦਾ ਹੈ। ਫਿਰ ਇਹ ਕੋਸ਼ਿਸ਼ ਬੰਦ ਕਮਰੇ 'ਚ ਹੋਵੇ ਜਾਂ ਪਬਲਿਕ ਪਲੇਸ 'ਚ।''

 
 
 
 
 
 
 
 
 
 
 
 
 
 

Zarine Khan fought back a molester

A post shared by #Bollywood (@ushakhokhar) on Jan 11, 2019 at 2:42am PST


ਦੱਸਣਯੋਗ ਹੈ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਬਹੁਤ ਜ਼ਿਆਦਾ ਭੀੜ ਨਜ਼ਰ ਆ ਰਹੀ ਹੈ ਅਤੇ ਜ਼ਰੀਨ ਖਾਨ ਭੀੜ 'ਤੇ ਗੁੱਸਾ ਵੀ ਕੱਢਦੀ ਦਿਸ ਰਹੀ ਹੈ।


Edited By

Sunita

Sunita is news editor at Jagbani

Read More