ਜ਼ਰੀਨ ਖਾਨ ਨੇ ਆਪਣੀ ਮੈਨੇਜਰ ਖਿਲਾਫ ਕਿਉਂ ਕਰਵਾਈ FIR

Friday, December 7, 2018 12:26 PM
ਜ਼ਰੀਨ ਖਾਨ ਨੇ ਆਪਣੀ ਮੈਨੇਜਰ ਖਿਲਾਫ ਕਿਉਂ ਕਰਵਾਈ FIR

ਮੁੰਬਈ(ਬਿਊਰੋ)— ਸੁਪਰਸ‍ਟਾਰ ਸਲਮਾਨ ਖਾਨ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰਆਤ ਕਰਨ ਵਾਲੀ ਖੂਬਸੂਰਤ ਅਦਾਕਾਰਾ ਜ਼ਰੀਨ ਖਾਨ ਹਾਲ ਹੀ 'ਚ ਸੁਰਖੀਆਂ ਵਿਚ ਬਣੀ ਹੋਈ ਹੈ। ਖਬਰਾਂ ਮੁਤਾਬਕ ਜ਼ਰੀਨ ਖਾਨ ਨੇ ਆਪਣੀ ਸਾਬਕਾ ਮੈਨੇਜਰ ਅੰਜਲੀ ਅਥਾ ਖਿਲਾਫ FIR ਦਰਜ ਕਰਵਾਈ ਹੈ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੈਨੇਜਰ ਨੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਉਨ੍ਹਾਂ ਖਿਲਾਫ ਇਤਰਾਜ਼ਯੋਗ ਸ਼ਬ‍ਦ ਬੋਲੇ ਸਨ।
ਜਿਸ ਦੇ ਚਲਦੇ ਅਦਾਕਾਰਾ ਨੇ ਆਪਣੇ ਵਕੀਲ ਨਾਲ ਵੀਰਵਾਰ ਸ਼ਾਮ ਖਾਰ ਪੁਲਸ ਸਟੇਸ਼ਨ ਜਾ ਕੇ ਆਈ.ਪੀ.ਸੀ. ਦੇ ਤਹਿਤ ਇਸ ਮਾਮਲੇ 'ਤੇ FIR ਦਰਜ ਕਰਵਾਈ। ਖਬਰ ਮੁਤਾਬਕ 3 ਤੋਂ 4 ਮਹੀਨਿਆਂ ਤੱਕ ਜ਼ਰੀਨ ਖਾਨ ਨਾਲ ਕੰਮ ਕਰਨ 'ਤੇ ਉਨ੍ਹਾਂ ਦੀ ਮੈਨੇਜਰ ਦਾ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ। ਜਿਸ ਦੇ ਚਲਦੇ ਉਨ੍ਹਾਂ ਨੇ ਇਕ-ਦੂੱਜੇ ਨੂੰ ਕਾਫ਼ੀ ਮੈਸੇਜ ਵੀ ਕੀਤੇ ਪਰ ਇਕ ਮੈਸੇਜ ਵਿਚ ਉਨ੍ਹਾਂ ਦੀ ਮੈਨੇਜਰ ਨੇ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਉਨ੍ਹਾਂ ਨੂੰ ਇਤਜ਼ਾਰਯੋਗ ਭਾਸ਼ਾ ਬੋਲੀ। ਹਾਲਾਂਕਿ ਪੁਲਸ ਦੇ ਸੂਤਰਾਂ ਮੁਤਾਬਕ ਅਦਾਕਾਰਾ ਜ਼ਰੀਨ ਖਾਨ ਦੇ ਦਿੱਤੇ ਹੋਏ ਸਾਰੇ ਸਬੂਤਾਂ ਬਾਰੇ ਹੁਣ ਤੱਕ ਪਤਾ ਨਹੀ ਲੱਗ ਸਕਿਆ ਹੈ। ਮਾਮਲਾ ਆਈ.ਪੀ.ਸੀ. ਦੀ ਧਾਰਾ 509 ਦੇ ਤਹਿਤ ਦਰਜ ਕੀਤਾ ਗਿਆ ਹੈ।


Edited By

Manju

Manju is news editor at Jagbani

Read More