ਹੋਟਲ ''ਚ ਰਾਜ ਕਪੂਰ ਦੀਆਂ ਬਾਹਾਂ ''ਚ ਜੀਨਤ ਨੂੰ ਦੇਖ ਟੁੱਟ ਗਿਆ ਸੀ ਇਸ ਸੁਪਰਸਟਾਰ ਦਾ ਦਿਲ

11/19/2017 4:28:18 PM

ਮੁੰਬਈ(ਬਿਊਰੋ)— ਇਕ ਸਮਾਂ ਸੀ ਜਦੋਂ ਬਾਲੀਵੁੱਡ 'ਚ ਜੀਨਤ ਤੇ ਰਾਜ ਕਪੂਰ ਦੇ ਅਫੇਅਰ ਦੇ ਚਰਚੇ ਖੂਬ ਹੁੰਦੇ ਸਨ। ਦੱਸਿਆ ਜਾ ਰਿਹਾ ਕਿ ਇਸ ਵਜ੍ਹਾ ਕਰਕੇ ਰਾਜ ਕਪੂਰ ਨੇ ਜੀਨਤ ਨੂੰ ਆਪਣੀ ਫਿਲਮ 'ਸੱਤਿਅਮ ਸ਼ਿਵਮ ਸੁੰਦਰਮ' 'ਚ ਲੀਡ ਕਿਰਦਾਰ ਦਿੱਤਾ ਸੀ ਪਰ ਦੇਵਾਨੰਦ ਨੇ ਇਸ ਨੂੰ ਅਫਵਾਹ ਸਮਝ ਕੇ ਅਣਦੇਖਿਆ ਕਰ ਦਿੱਤਾ ਸੀ। ਦੇਵ ਸਾਹਿਬ ਜੀਨਤ ਅਮਾਨ ਦੀ ਖੂਬਸੂਰਤੀ 'ਤੇ ਇੰਨੇ ਜ਼ਿਆਦਾ ਫਿਦਾ ਸਨ ਕਿ ਉਸ ਨੇ ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਣਾ' 'ਚ ਕਾਸਟ ਕੀਤਾ।

PunjabKesari

ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਣਾ' 'ਚ ਜੀਨਤ ਨੇ ਦੇਵਨੰਦ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਸ਼ੂਟਿੰਗ ਦੌਰਾਨ ਮਹਿਸੂਸ ਹੋਇਆ ਕਿ ਉਹ ਜੀਨਤ ਨਾਲ ਪਿਆਰ ਕਰ ਬੈਠੇ ਹਨ। ਜੀਨਤ ਦੀ ਹਰ ਗੱਲ ਦੇਵ ਸਾਹਿਬ ਨੂੰ ਪਸੰਦ ਆਉਂਦੀ ਹੈ। ਉਹ ਜੀਨਤ ਦੇ ਪਿਆਰ 'ਚ ਡੁੱਬਦੇ ਹੀ ਜਾ ਰਹੇ ਸਨ। ਉਸ ਦੇ ਪਿਆਰ ਦੀ ਖਬਰ ਜੀਨਤ ਤੋਂ ਪਹਿਲਾ ਮੀਡੀਆ ਨੂੰ ਪਤਾ ਲੱਗ ਗਈ ਸੀ।

PunjabKesari

ਮੀਡੀਆ 'ਚ ਦੋਹਾਂ ਦੇ ਅਫੇਅਰ ਦੀ ਖਬਰ ਦੇਵ ਪੜ੍ਹ ਕੇ ਕਾਫੀ ਖੁਸ਼ ਹੁੰਦਾ ਸੀ। ਇਸ ਦਾ ਜ਼ਿਕਰ ਖੁਦ ਦੇਵ ਨੇ ਆਪਣੀ ਆਟੋਬਾਇਓਗ੍ਰਾਫੀ 'ਰੋਮਾਂਸਿੰਗ ਵਿਦ ਲਾਈਫ' 'ਚ ਕੀਤਾ ਸੀ। ਇਕ ਦਿਨ ਦੇਵਾਨੰਦ ਨੇ ਜੀਨਤ ਨੂੰ ਪ੍ਰਪੋਜ਼ ਕਰਨ ਦਾ ਫੈਸਲਾ ਕੀਤਾ। ਦੇਵ ਨੇ ਸੋਚਿਆ ਕਿ ਉਹ ਜੀਨਤ ਨੂੰ ਹੋਟਲ ਤਾਜ 'ਚ ਪ੍ਰਪੋਜ਼ ਕਰਨਗੇ।

PunjabKesari

ਇਸ ਹੋਟਲ 'ਚ ਦੇਵ ਤੇ ਜੀਨਤ ਕਦੇ ਡਿਨਰ 'ਤੇ ਜਾਇਆ ਕਰਦੇ ਸਨ। ਜੀਨਤ ਨੂੰ ਪ੍ਰਪੋਜ਼ ਕਰਨ ਲਈ ਦੇਵ ਨੇ ਇਕ ਛੋਟੀ ਜਿਹੀ ਪਾਰਟੀ ਰੱਖੀ। ਇਸ ਪਾਰਟੀ 'ਚ ਦੇਵ ਸਾਹਿਬ ਨੇ ਆਪਣੇ ਕਰੀਬੀ ਦੋਸਤਾਂ ਤੇ ਜੀਨਤ ਨੂੰ ਹੀ ਬੁਲਾਇਆ ਪਰ ਪਾਰਟੀ ਦੌਰਾਨ ਕੁਝ ਅਜਿਹਾ ਦੇਖਿਆ, ਜਿਸ ਨਾਲ ਉਸ ਦੀ ਪੂਰੀ ਦੁਨੀਆ ਹੀ ਬਿਖਰ ਗਈ।

PunjabKesari

ਦੇਵ ਨੇ ਦੇਖਿਆ ਕਿ ਰਾਜ ਕਪੂਰ ਨਸ਼ੇ ਦੀ ਹਾਲਤ 'ਚ ਜੀਨਤ ਕੋਲ ਗਏ ਤੇ ਉਸ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ। ਜੀਨਤ ਨੇ ਵੀ ਉਨ੍ਹਾਂ ਨੂੰ ਆਪਣੇ ਗਲੇ ਲਾ ਲਿਆ। ਇਹ ਸਭ ਦੇਖ ਕੇ ਦੇਵ ਦਾ ਦਿਲ ਟੁੱਟ ਗਿਆ। ਅਚਾਨਕ ਉਸ ਦੀਆਂ ਸਾਹਮਣੇ ਹਨੇਰਾ ਆ ਗਿਆ।

PunjabKesari

ਆਪਣੀ ਕਿਤਾਬ 'ਚ ਇਸ ਕਿੱਸੇ ਦਾ ਜ਼ਿਕਰ ਕਰਦੇ ਹੋਏ ਦੇਵ ਸਾਹਿਬ ਨੇ ਕਿਹਾ ਸੀ ਕਿ ਇਹ ਸਭ ਦੇਖਣ ਤੋਂ ਬਾਅਦ ਉਹ ਪਾਰਟੀ ਤੋਂ ਬਾਹਰ ਨਿਕਲ ਗਏ। ਫਿਰ ਕਦੇ ਉਸ ਨੇ ਜੀਨਤ ਬਾਰੇ ਕੁਝ ਸੋਚਿਆ ਵੀ ਨਹੀਂ। ਇਸ ਤਰ੍ਹਾਂ ਦੇਵ ਦੀ ਲਵ ਸਟੋਰੀ ਦਾ ਅੰਤ ਹੋ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News