ਸ਼ਾਹਰੁਖ ਦੀ ''ਜ਼ੀਰੋ'' ਨੇ ਬਾਲੀਵੁੱਡ ''ਚ ਬਣਾਇਆ ਨਵਾਂ ਰਿਕਾਰਡ

Thursday, November 8, 2018 9:29 AM
ਸ਼ਾਹਰੁਖ ਦੀ ''ਜ਼ੀਰੋ'' ਨੇ ਬਾਲੀਵੁੱਡ ''ਚ ਬਣਾਇਆ ਨਵਾਂ ਰਿਕਾਰਡ

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਤੋਹਫੇ ਦਿੰਦੇ ਹੋਏ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦਾ ਟਰੇਲਰ ਰਿਲੀਜ਼ ਕੀਤਾ। ਇਸ ਟਰੇਲਰ ਨੇ ਪਹਿਲੇ 24 ਘੰਟਿਆਂ 'ਚ 54 ਮਿਲੀਅਨ ਵਿਊਜ਼ ਹਾਸਲ ਕਰਨ ਦਾ ਰਿਕਾਰਡ ਬਣਾ ਲਿਆ ਸੀ ਪਰ ਹੁਣ 'ਜ਼ੀਰੋ' ਦੇ ਟਰੇਲਰ ਨੇ ਇਕ ਹੋਰ ਰਿਕਾਰਡ ਕਾਇਮ ਕਰ ਦਿੱਤਾ ਹੈ, ਜੋ ਹਾਲੇ ਤੱਕ ਕੋਈ ਵੀ ਬਾਲੀਵੁੱਡ ਫਿਲਮ ਨਹੀਂ ਬਣਾ ਸਕੀ ਹੈ। ਸਿਰਫ ਚਾਰ ਦਿਨਾਂ 'ਚ 'ਜ਼ੀਰੋ' ਦੇ ਟਰੇਲਰ ਨੂੰ 100 ਮਿਲਿਅਨ ਵਿਊਜ਼ ਮਿਲ ਚੁੱਕੇ ਹਨ। ਫਿਲਮ 'ਚ ਸ਼ਾਹਰੁਖ ਇਕ ਬੌਨੇ ਬਊਆ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਿਸ 'ਚ ਉਹ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਟਰੇਲਰ ਨੂੰ ਮਿਲੇ ਜ਼ਬਰਦਸਤ ਰਿਸਪਾਂਸ ਲਈ ਮੇਕਰਸ ਨੇ ਫੈਨਸ ਦਾ ਧੰਨਵਾਦ ਕੀਤਾ ਹੈ।

ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਪ੍ਰਮੋਸ਼ਨ ਕਰਨ ਲਈ ਸ਼ਾਹਰੁਖ ਜਲਦ ਹੀ ਸਲਮਾਨ ਦੇ ਸ਼ੋਅ 'ਬਿੱਗ ਬੌਸ 12' ਦੇ ਵੀਕੈਂਡ ਕਾ ਵਾਰ 'ਚ ਵੀ ਨਜ਼ਰ ਆਉਣਗੇ। 'ਜ਼ੀਰੋ' ਦੇ ਟਰੇਲਰ ਨੂੰ ਮਿਲ ਰਹੇ ਪਿਆਰ ਤੋਂ ਲਗਦਾ ਹੈ ਕਿ ਸ਼ਾਹਰੁਖ ਇਸ ਸਾਲ ਜਾਂਦੇ-ਜਾਂਦੇ ਵੀ ਕਰੋੜਾਂ ਦਾ ਧਮਾਕਾ ਕਰਕੇ ਹੀ ਜਾਣਗੇ।


About The Author

sunita

sunita is content editor at Punjab Kesari