ਰਿਲੀਜ਼ ਹੋਇਆ ''ਜਬਰੀਆ ਜੋੜੀ'' ਦਾ ਦੂਜਾ ਗੀਤ ''ਜ਼ਿਲਾ ਹਿਲੇਲਾ''

Friday, July 12, 2019 3:28 PM
ਰਿਲੀਜ਼ ਹੋਇਆ ''ਜਬਰੀਆ ਜੋੜੀ'' ਦਾ ਦੂਜਾ ਗੀਤ ''ਜ਼ਿਲਾ ਹਿਲੇਲਾ''

ਮੁੰਬਈ(ਬਿਊਰੋ)— ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਜਬਰੀਆ ਜੋੜੀ' ਦਾ ਦੂਜਾ ਗੀਤ 'ਜ਼ਿਲਾ ਹਿਲੇਲਾ' ਰਿਲੀਜ਼ ਹੋ ਗਿਆ। ਪਟਨਾ ਦੇ ਨਵਰੰਗ ਥੀਏਟਰ 'ਚ ਇਸ ਗੀਤ ਨੂੰ ਲਾਂਚ ਕੀਤਾ ਗਿਆ। 'ਜ਼ਿਲਾ ਹਿਲੇਲਾ' ਇਕ ਪ੍ਰਸਿੱਧ ਭੋਜਪੂਰੀ ਗੀਤ ਹੈ, ਜਿਸ ਨੂੰ ਮਜ਼ੇਦਾਰ ਅੰਦਾਜ਼ 'ਚ ਰੀਕ੍ਰਿਏਟ ਕੀਤਾ ਗਿਆ ਹੈ। ਮੋਨਾਲੀ ਠਾਕੁਰ, ਰਾਜਾ ਹਸਨ, ਦੇਵ ਨੇਗੀ ਅਤੇ ਪ੍ਰਵੇਸ਼ ਮਲਿਕ ਨੇ ਗੀਤ ਨੂੰ ਗਾਇਆ ਹੈ। 'ਜ਼ਿਲਾ ਹਿਲੇਲਾ' ਫਿਲਮ 'ਚ ਸਿੱਧਾਰਥ ਮਲਹੋਤਰਾ ​​ਦਾ ਇੰਟਰੋਡਕਸ਼ਨ ਗੀਤ ਹੈ, ਜਿਸ 'ਚ ਸਕ੍ਰੀਨ 'ਤੇ ਇਕ ਨਵੀਂ ਜੋੜੀ ਦੇ ਰੂਪ 'ਚ ਏਲੀ ਅਵਰਾਮ ਐਕਟਰ ਨਾਲ ਲੱਟਕੇ-ਝੱਟਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਫਿਲਮ ਨੂੰ ਉੱਤਰ ਪ੍ਰਦੇਸ਼ ਦੀਆਂ ਅਸਲ ਥਾਵਾਂ 'ਤੇ ਸ਼ੂਟ ਕੀਤਾ ਗਿਆ ਹੈ ਨਾਲ ਹੀ, ਫਿਲਮ ਦਾ ਕਾਂਸੇਪਟ ਬਹੁਤ ਅਨੋਖਾ ਹੈ ਅਤੇ ਇਹ ਦੇਸ਼ 'ਚ ਹੋਣ ਵਾਲੀ ਇਕ ਅਸਲੀ ਪ੍ਰਥਾ 'ਤੇ ਆਧਾਰਿਤ ਹੈ, ਜਿਸ ਨੂੰ ਪਹਿਲੀ ਵਾਰ ਸਕ੍ਰੀਨ 'ਤੇ ਪੇਸ਼ ਕੀਤਾ ਜਾ ਰਿਹਾ ਹੈ।

ਫਿਲਮ ਦੇ ਗੱਲ ਕਰੀਏ ਤਾਂ ਫਿਲਮ 'ਚ ਸਿਧਰਾਥ ਇਕ ਬਿਹਾਰੀ ਠੱਗ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ 'ਚ ਪਰਿਣੀਤੀ ਚੋਪੜਾ, ਸਿਧਾਰਥ ਮਲਹੋਤਰਾ ਤੋਂ ਇਲਾਵਾ ਆਪਾਰਸ਼ਕਤੀ ਅਤੇ ਸੰਜੈ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ। ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਇਸ ਤੋਂ ਪਹਿਲਾਂ 'ਹਸੀ ਤੋਂ ਫਸੀ' 'ਚ ਇਕੱਠੇ ਨਜ਼ਰ ਆਏ ਸਨ। ਇਸ ਫਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।


About The Author

manju bala

manju bala is content editor at Punjab Kesari