B''day Spl : ਔਰਤ ਲਈ ਰੋਲ ਮਾਡਲ ਬਣੀ ਜ਼ੌਹਰਾ ਸਹਿਗਲ

Saturday, April 27, 2019 11:22 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਸਭ ਤੋਂ ਜ਼ਿੰਦਾਦਿਲ ਅਭਿਨੇਤਰੀਆਂ 'ਚ ਮਸ਼ਹੂਰ ਜ਼ੋਹਰਾ ਸਹਿਗਲ ਦਾ ਅੱਜ ਜਨਮਦਿਨ ਹੈ। ਆਪਣੇ ਪੈਸ਼ਨ ਤੇ ਆਤਮ ਵਿਸ਼ਵਾਸ ਲਈ ਜਾਣੀ ਜਾਣ ਵਾਲੀ ਜ਼ੋਹਰਾ ਨੇ ਇਕ ਅਜਿਹੇ ਸਮੇਂ 'ਚ ਅਦਾਕਾਰਾ ਬਣਨ ਦਾ ਫੈਸਲਾ ਕੀਤਾ ਸੀ, ਜਦੋਂ ਫਿਲਮਾਂ 'ਚ ਮਹਿਲਾਵਾਂ ਆਉਣ ਤੋਂ ਡਰਦੀਆਂ ਸਨ। ਸਾਲ 1920 ਦੇ ਦਹਾਕੇ 'ਚ ਜ਼ੋਹਰਾ ਨੇ 'ਕਵੀਨ ਮੈਰੀ ਕਾਲਜ', ਲਾਹੌਰ ਨੂੰ ਜੁਆਈਨ ਕੀਤਾ ਸੀ। ਜ਼ੋਹਰਾ ਦੀ ਮਾਂ ਚਾਹੁੰਦੀ ਸੀ ਕਿ ਇਹ ਕਾਲਜ ਪੜੇ ਤੇ ਇਸ ਲਈ ਉਨ੍ਹਾਂ ਨੇ ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਸੀ।

PunjabKesari

ਇਸ ਕਾਲਜ ਨੂੰ ਜੁਆਈਨ ਕਰਨ ਦਾ ਮਤਲਬ ਸੀ ਕਿ ਉਸ ਨੂੰ ਪਰਦਾ ਸਿਸਟਮ ਦਾ ਹਿੱਸਾ ਬਣਨਾ ਪੈਂਦਾ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਜਲਦ ਹੀ ਬੁਰਕਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਕਈਨ ਮੈਰੀ ਕਾਲਜ ਤੋਂ ਗ੍ਰੈਜੁਏਸ਼ਨ ਹੋਣ ਤੋਂ ਬਾਅਦ ਜ਼ੋਹਰਾ ਨੇ ਇਕ ਬ੍ਰਿਟਿਸ਼ ਐਕਟਰ ਨਾਲ ਯੂਰਪ 'ਚ ਐਕਟਿੰਗ ਦੀ ਟਰੇਨਿੰਗ ਲਈ। ਇਸ ਦੌਰਾਨ ਉਨ੍ਹਾਂ ਨੇ ਬੈਲੇਟ ਵੀ ਸਿੱਖਿਆ ਸੀ। ਇਸੇ ਦੌਰਾਨ ਉਨ੍ਹਾਂ ਦੀ ਆਰਟ 'ਚ ਦਿਲਚਸਪੀ ਕਾਫੀ ਵਧ ਗਈ ਸੀ।

PunjabKesari

ਉਹ ਇਕ ਅਜਿਹੇ ਦੌਰ 'ਚ ਪੈਦਾ ਹੋਈ ਸੀ, ਜਦੋਂ ਮਹਿਲਾਵਾਂ ਮਰਦਾਂ ਸਾਹਮਣੇ ਆਉਣ ਤੋਂ ਵੀ ਡਰਦੀਆਂ ਸਨ ਪਰ ਜ਼ੋਹਰਾ ਜਿਥੇ ਵੀ ਜਾਂਦੀ ਪੂਰੇ ਆਤਮ ਵਿਸ਼ਵਾਸ ਨਾਲ ਜਾਂਦੀ। ਜਦੋਂ ਉਨ੍ਹਾਂ ਨੇ ਯੂਰਪ 'ਚ ਉਦੈ ਸ਼ੰਕਰ ਨੂੰ ਪਰਫਾਰਮੈਂਸ ਕਰਦੇ ਦੇਖਿਆ ਸੀ ਤਾਂ ਉਹ ਸਿੱਧਾ ਉਸ ਕੋਲ ਚਲੀ ਗਈ ਅਤੇ ਉਸ ਨੂੰ ਕਿਹਾ ਕਿ 'ਤੁਸੀਂ ਜ਼ੋਹਰਾ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲੋ।'

PunjabKesari

ਜ਼ੋਹਰਾ ਦੀ ਕਾਬੀਲੀਅਤ ਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਦੇਖ ਕੇ ਉਦੈ ਸ਼ੰਕਰ ਨੇ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਉਨ੍ਹਾਂ ਨੇ ਇਸ ਤੋਂ ਬਾਅਦ ਜਾਪਾਨ, ਯੂਰਪ ਤੇ ਅਮਰੀਕਾ ਵਰਗੇ ਕਈ ਦੇਸ਼ਾਂ ਦੀ ਯਾਤਰਾ ਆਪਣੀ ਟੀਮ ਨਾਲ ਕੀਤੀ।

PunjabKesari
ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਜ਼ੋਹਰਾ ਤੇ ਉਨ੍ਹਾਂ ਦੇ ਪਤੀ ਮੁੰਬਈ ਹੀ ਰੁੱਕ ਗਏ ਸਨ ਕਿਉਂਕਿ ਹੁਣ ਉਹ ਲਾਹੌਰ 'ਚ ਘਰ ਵਰਗਾ ਮਹਿਸੂਸ ਨਹੀਂ ਕਰ ਰਹੇ ਸਨ। ਜ਼ੋਹਰਾ ਨਾਸਤਿਕ ਸੀ ਅਤੇ ਕਮਲੇਸ਼ਵਰ ਵੀ ਧਰਮ 'ਚ ਖਾਸ ਵਿਸ਼ਵਾਸ ਨਹੀਂ ਰੱਖਦੇ ਸਨ। ਜ਼ੋਹਰਾ ਮੁੰਬਈ 'ਚ 14 ਸਾਲਾਂ ਤੱਕ ਪ੍ਰਿਥਵੀ ਥਿਏਟਰ ਨਾਲ ਜੁੜੀ ਰਹੀ ਸੀ।

PunjabKesari

ਉਨ੍ਹਾਂ ਦੀ ਸਾਲਾਂ ਦੀ ਮਿਹਨਤ ਤੋਂ ਬਾਅਦ ਅਬਾਸ ਦੀ ਫਿਲਮ 'ਧਰਤੀ ਕੇ ਲਾਲ' 'ਚ ਪਹਿਲਾ ਫਿਲਮੀ ਕਿਰਦਾਰ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਨੀਚਾ ਨਗਰ' 'ਚ ਕੰਮ ਕੀਤਾ ਸੀ।

PunjabKesari

ਇਸ ਫਿਲਮ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਾਲ 1946 'ਚ ਕਾਨਸ ਫਿਲਮ ਫੈਸਟੀਵਲ 'ਚ ਐਵਾਰਡ ਵੀ ਜਿੱਤਿਆ ਸੀ। ਜ਼ੋਹਰਾ 10 ਜੁਲਾਈ 2014 ਨੂੰ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਗਈ ਸੀ। 
PunjabKesari


Edited By

Sunita

Sunita is news editor at Jagbani

Read More