ਤਾਂ ਇਸ ਵਜ੍ਹਾ ਕਰਕੇ ਟੀ. ਵੀ. ''ਤੇ ਹਾਲੇ ਕੰਮ ਨਹੀਂ ਕਰਨਾ ਚਾਹੁੰਦੀ ਬਾਲੀਵੁੱਡ ਅਭਿਨੇਤਰੀ ਜੋਯਾ

5/28/2017 9:23:46 AM

ਮੁੰਬਈ— ਬਾਲੀਵੁੱਡ ਅਦਾਕਾਰਾ ਜੋਯਾ ਅਫਰੋਜ਼ ਹਾਲੇ ਛੋਟੇ ਪਰਦੇ 'ਤੇ ਕੰਮ ਕਰਨਾ ਨਹੀਂ ਚਾਹੁੰਦੀ ਹੈ। ਬਤੌਰ ਬਾਲ ਕਲਾਕਾਰ ਫਿਲਮਾਂ ਅਤੇ ਟੀ. ਵੀ. ਸ਼ੋਅ 'ਚ ਆਪਣੇ ਕੰਮ ਰਾਹੀਂ ਛਾਪ ਛੱਡਣ ਵਾਲੀ ਜੋਯਾ ਅਫਰੋਜ਼ ਨੇ ਯੁਵਾ ਅਦਾਕਾਰਾ ਦੇ ਰੂਪ 'ਚ 2014 'ਚ ਫਿਲਮ 'ਦਿ ਐਕਸਪੋਜ਼' ਰਾਹੀਂ ਫਿਲਮੀ ਪਰਦੇ 'ਤੇ ਆਗਾਜ਼ ਕੀਤਾ ਸੀ। ਜੋਯਾ ਦਾ ਕਹਿਣਾ ਹੈ ਕਿ ਉਹ ਛੋਟੇ ਪਰਦੇ 'ਤੇ ਮੁੜ ਕੰਮ ਕਰਨ ਬਾਰੇ ਸੋਚ ਰਹੀ ਹੈ, ਕਿਉਂਕਿ ਫਿਲਹਾਲ ਉਹ ਫਿਲਮਾਂ ਕਰਨ 'ਤੇ ਧਿਆਨ ਦੇ ਰਹੀ ਹੈ। 'ਹਮ ਸਾਥ ਸਾਥ ਹੈਂ' ਅਤੇ 'ਕੁਛ ਨਾ ਕਹੋ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੀ ਜੋਯਾ ਨੇ 9 ਸਾਲ ਦੀ ਉਮਰ 'ਚ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਸੀ। ਉਨ੍ਹਾਂ ਨੇ ਟੀ. ਵੀ. ਸ਼ੋਅ 'ਸੋਨ ਪਰੀ' 'ਚ ਵੀ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News