ਕੈਨੇਡਾ 'ਚ ਰਹਿ ਰਹੀ ਭੂਮਿਕਾ ਬੱਸੀ ਨੌਜਵਾਨ ਪੀੜ੍ਹੀ ਨੂੰ ਦੇ ਰਹੀ ਹੈ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ

Tuesday, September 11, 2018 3:49 PM

ਮੁੰਬਈ (ਬਿਊਰੋ)— 29 ਜੁਲਾਈ 2018 ਨੂੰ 'ਮਿਸ ਸਾਊਥ ਏਸ਼ੀਆ ਕੈਨੇਡਾ 2018' ਦਾ ਖਿਤਾਬ ਆਪਣੇ ਨਾਂ ਕਰਕੇ ਭੂਮਿਕਾ ਬੱਸੀ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸੁਧੀਰ ਬੱਸੀ ਤੇ ਮਾਤਾ ਦਾ ਨਾਂ ਗੀਤਾ ਬੱਸੀ ਹੈ, ਜੋ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਨਾਲ ਸਬੰਧ ਰੱਖਦੇ ਹਨ।

PunjabKesari

'ਮਿਸ ਸਾਊਥ ਏਸ਼ੀਆ ਕੈਨੇਡਾ 2018' ਦੇ ਖਿਤਾਬ ਨਾਲ ਨਿਵਾਜੀ ਗਈ ਭੂਮਿਕਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਬਿਊਟੀ ਮੁਕਾਬਲਾ ਹਰ ਸਾਲ ਅੰਤਰਰਾਸ਼ਟਰੀ ਪੱਧਰ 'ਤੇ 'ਰਾਗਾ ਮਾਡਲਸ' ਵਲੋਂ ਕਰਵਾਇਆ ਜਾਂਦਾ ਹੈ, ਜਿਸ 'ਚ ਮਾਡਲਾਂ ਨੂੰ ਬਿਊਟੀ ਦੇ ਨਾਲ-ਨਾਲ ਦਿਮਾਗੀ ਤੌਰ ਤੇ ਜੱਜ ਕੀਤਾ ਜਾਂਦਾ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਅਦ ਹੁਣ ਭੂਮਿਕਾ ਅੰਤਰਰਾਸ਼ਟਰੀ ਪੱਧਰ 'ਤੇ ਦੁਨੀਆ ਭਰ ਦੀਆਂ ਮਾਡਲਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।

PunjabKesari
ਭੂਮਿਕਾ ਨੇ ਹਾਲ ਹੀ 'ਚ ਟੋਰਾਂਟੋ 'ਚ ਹੋਈ ਭਾਰਤ ਦੇ ਆਜ਼ਾਦੀ ਦਿਹਾੜੇ ਦੀ ਪਰੇਡ 'ਚ ਵੀ ਹਿੱਸਾ ਲਿਆ। ਉਸ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਉਸ ਨੂੰ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ।

PunjabKesari

ਉਹ ਕੈਨੇਡਾ 'ਚ ਹੋਣ ਵਾਲੇ ਫੈਸ਼ਨ ਸ਼ੋਅਜ਼ 'ਚ ਵੀ ਹਿੱਸਾ ਲੈਂਦੀ ਹੈ, ਜਿਸ 'ਚ ਉਹ ਆਪਣੇ ਭਾਰਤੀ ਸੱਭਿਆਚਾਰ ਨੂੰ ਪੇਸ਼ ਕਰਦੀ ਹੈ। ਉਸ ਨੇ ਕਿਹਾ ਕਿ ਇਸ ਨਾਲ ਉਹ ਕੈਨੇਡਾ 'ਚ ਰਹਿ ਰਹੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਤੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

PunjabKesari


Edited By

Chanda Verma

Chanda Verma is news editor at Jagbani

Read More