ਸੁਨੰਦਾ ਦੇ ਬੁਲਟ ਦੇ ਪਟਾਕੇ, ਪ੍ਰੀਤ ਦਾ ਬਲੈਕ ਸੂਟ, ਅਖਿਲ ਦਾ ਤੇਰੀ ਕਮੀ ਗੀਤਾਂ ਨਾਲ ਨੱਚਣਗੇ ਪਰਥ ਨਿਵਾਸੀ

6/22/2017 7:58:09 PM

ਪਰਥ/ਸਿਡਨੀ (ਅਰਸ਼ਦੀਪ)— ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਦੀ ਗਾਇਕੀ ਸਬੰਧੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਹੋ ਰਹੇ ਸਟੇਜ ਸ਼ੋਅ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਸ਼ੋਅ ਦੇ ਸਥਾਨ ਪਲਟੇਨੀਅਮ ਬਲਿਊ ਸਬੰਧੀ ਕਿੰਗਜ਼ ਪਾਰਕ ਪਰਥ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਪਾਲ ਸਿੰਘ ਹਿਆਤਪੁਰ ਜੱਟਾਂ (ਨਵਾਂਸ਼ਹਿਰ) ਨੇ ਦੱਸਿਆ ਕਿ ਨਿਊ ਇੰਗਲੈਂਡ ਕਾਲਜ ਐਸੋਸੀਏਸ਼ਨ ਵਿਦ ਹਾਊਸ ਆਫ ਭੰਗੜਾ ਐਂਡ ਕੇਬਟ ਸੁਕੇਅਰ ਦੀ ਪੇਸ਼ਕਸ਼ ਇਸ 'ਦੇਸੀ ਸਵੈਗ' ਦੇ ਪਰਥ ਦੇ ਮੁੱਖ ਪ੍ਰਬੰਧਕਾਂ ਮਨਜਿੰਦਰ ਗਿੱਲ ਤੇ ਮਨਜਿੰਦਰ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
PunjabKesari
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਗਿੱਲ ਤੇ ਮਨਜਿੰਦਰ ਸੰਧੂ ਨੇ ਕਿਹਾ ਕਿ ਪਰੁਲ ਨਾਗਪਾਲ ਸਿਡਨੀ ਦੇ ਉੱਦਮ ਨਾਲ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 'ਦੇਸੀ ਸਵੈਗ' ਪ੍ਰੋਗਰਾਮ ਇਕ ਫੈਮਿਲੀ ਸ਼ੋਅ ਹੈ, ਜਿਸ ਪ੍ਰਤੀ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਪਰਥ ਦੇ ਸਮੇਂ ਅਨੁਸਾਰ ਸ਼ਾਮੀ 6 ਵਜੇ ਸ਼ੋਅ ਆਰੰਭ ਹੋਵੇਗਾ, ਜਿਸ ਦੀਆਂ ਟਿਕਟਾਂ ਲੈਣ ਵਾਲੇ http://drytickets.com.au/ 'ਤੇ ਲੈ ਸਕਦੇ ਹਨ, ਜਿਸ 'ਚ ਪਲੈਟੀਨਮ 75 ਡਾਲਰ ਦੀ, ਗੋਲਡ 55 ਡਾਲਰ ਤੇ ਸਿਲਵਰ ਟਿਕਟ 35 ਡਾਲਰ ਦੀ ਮਿਲੇਗੀ।
ਇਸ ਮੌਕੇ ਅੱਜ ਉਨ੍ਹਾਂ ਨੇ 'ਦੇਸੀ ਸਵੈਗ' ਸ਼ੋਅ ਦਾ ਪੋਸਟਰ ਵੀ ਰਿਲੀਜ਼ ਕੀਤਾ, ਜਿਸ 'ਚ ਸਾਰੇ ਵੇਰਵੇ ਦਰਜ ਹਨ। ਅੱਜ ਦੀ ਮੀਟਿੰਗ ਦੌਰਾਨ ਮਨਜਿੰਦਰ ਗਿੱਲ, ਮਨਜਿੰਦਰ ਸੰਧੂ ਤੋਂ ਇਲਾਵਾ ਨਿਤਿਨ ਗਥਾਨੀ, ਮਨੀ ਬਾਠ, ਗੁਰਵਿੰਦਰ ਬੁੱਟਰ ਆਦਿ ਹਾਜ਼ਰੀਨ ਨੇ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਪ੍ਰੋਗਰਾਮ 'ਦੇਸੀ ਸਵੈਗ' ਦਾ ਆਨੰਦ ਲੈਣ ਦਾ ਸੱਦਾ ਦਿੱਤਾ। ਇਕ ਵੱਖਰੇ ਬਿਆਨ 'ਚ ਕ੍ਰਿਪਾਲ ਸਿੰਘ ਹਿਆਤਪੁਰ ਜੱਟਾਂ (ਨਵਾਂਸ਼ਹਿਰ) ਨੇ ਦੱਸਿਆ ਕਿ ਇਹ ਸ਼ੋਅ ਪੂਰਾ ਸਫਲ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News