ਓਬਾਮਾ-ਟਰੰਪ ਨੂੰ ਪਿੱਛੇ ਛੱਡ ਕੇਟੀ ਪੇਰੀ ਬਣੀ ਟਵਿਟਰ ''ਕੁਈਨ''

Monday, June 19, 2017 8:52 AM

ਨਵੀਂ ਦਿੱਲੀ— ਹਾਲੀਵੁੱਡ ਅਭਿਨੇਤਰੀ ਕੇਟੀ ਪੇਰੀ ਹਮੇਸ਼ਾ ਹੀ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਖਬਰ ਮਿਲੀ ਹੈ ਕਿ ਓਬਾਮਾ-ਟਰੰਪ ਨੂੰ ਪਿੱਛੇ ਛੱਡ ਕੇਟੀ ਪੇਰੀ ਬਣੀ ਟਵਿਟਰ 'ਕੁਈਨ' ਪ੍ਰਧਾਨ ਮੰਤਰੀ ਨਰਿੰਦਰ ਮੋਦੀ 35ਵੇਂ ਸਥਾਨ 'ਤੇ ਹਨ। ਹਾਲਾਂਕਿ ਉਹ ਟਵਿਟਰ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਪਹਿਲੇ ਭਾਰਤੀ ਸ਼ਖਸ ਹਨ।

PunjabKesari

ਇਸ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਟਵਿੱਟਰ 'ਤੇ ਦੂਸਰੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਸ਼ਖਸ ਹਨ। 2 ਕਰੋੜ 73 ਲੱਖ ਫਾਲੋਅਰਜ਼ ਨਾਲ ਉਹ ਟਵਿਟਰ ਦੀ ਲਿਸਟ 'ਚ ਦੁਨੀਆ ਦੇ 45ਵੇਂ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸ਼ਖਸ ਹਨ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਬਾਲੀਵੁੱਡ ਦੇ ਬਾਦਸ਼ਾਹ ਖਾਨ ਮਤਲਬ ਸ਼ਾਹਰੁਖ ਖਾਨ ਦਾ, ਜੋ ਕਿ ਇਸ ਲਿਸਟ 'ਚ 49ਵੇਂ ਸਥਾਨ 'ਤੇ ਹਨ ਅਤੇ ਤੀਸਰੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਹਨ।

PunjabKesari