ਨਿਮਰਤ ਖਹਿਰਾ ਟੋਰਾਂਟੋ ''ਚ ਮੇਲੇ ਦੀ ਬਣੀ ਸ਼ਾਨ, ਸਤਿੰਦਰ ਸਰਤਾਜ-ਅਮਰਿੰਦਰ ਗਿੱਲ ਸਮੇਤ ਕਈ ਹਸਤੀਆਂ ਬਣੀਆ ਮੇਲੇ ਦੀ ਰੌਣਕ

5/24/2017 10:33:01 AM

ਟੋਰਾਂਟੋ— ਟੋਰਾਂਟੋ ਨੇੜਲੇ ਸ਼ਹਿਰਾਂ 'ਚ ਪਿਛਲੇ ਦੋ ਹਫਤਿਆਂ ਤੋਂ ਚੱਲ ਰਿਹਾ 6ਵਾਂ ਕੌਮਾਂਤਰੀ ਦੱਖਣੀ ਏਸ਼ਿਆਈ ਫਿਲਮ ਮੇਲਾ (ਇਫਸਾ) ਹਿੰਦੀ ਫਿਲਮ 'ਨਿਊਟਨ' ਅਤੇ ਸ਼ਾਮ ਨੂੰ ਰੋਜ਼ ਥੇਟਰ 'ਚ ਪੰਜਾਬੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਅਤੇ ਨਿਸ਼ਾਨ ਭੁੱਲਰ ਦੇ ਪ੍ਰੋਗਰਾਮ ਨਾਲ ਸਮਾਪਤ ਹੋ ਗਿਆ। ਨਿਮਰਤ ਨੇ ਪੰਜਾਬੀ ਵਿਰਸੇ ਦੇ ਰੰਗ ਛੋਹ ਕੇ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ। 11 ਤੋਂ 22 ਮਈ ਤੱਕ ਚੱਲੇ ਇਸ ਮੇਲੇ 'ਚ 15 ਭਾਸ਼ਾਵਾਂ ਦੀਆਂ 100 ਤੋਂ ਵੱਧ ਲਘੂ ਅਤੇ ਫੀਚਰ ਫਿਲਮਾਂ ਦਿਵਾਈਆਂ ਗਈਆਂ।
ਇਸ ਵਾਰ ਫਿਲਮਸਾਜ਼ ਅਨੂਪ ਸਿੰਘ, ਕਵੀ ਰਾਜ, ਸਤਿੰਦਰ ਸਰਤਾਜ, ਅਮਰਿੰਦਰ ਗਿੱਲ, ਫਿਲਮਸਾਜ਼ ਸ਼ਹਿਰਬਾਨੋ ਸਾਅਦਤ, ਅਦਾਕਾਰਾ ਟਿਕਸਾ ਚੋਪੜਾ, ਅਪਰਣਾ ਘੋਸ਼, ਅਭਿਨੇਤਾ ਹਰਸ਼ਰਨ ਸਿੰਘ, ਰੂਪ ਮਗੌਨ, ਸਿਮਰਨ ਸਿੱਧੂ ਵਰਗੇ ਨਾਮਵਰ ਕੌਮਾਂਤਰੀ ਨਿਰਦੇਸ਼ਕ ਅਤੇ ਕਲਾਕਾਰ ਇਸ ਮੇਲੇ ਦੀ ਰੌਣਕ ਬਣੇ। ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣੀ ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਅਤੇ 'ਲਹੌਰੀਏ' ਨਾਲ ਸ਼ੁਰੂ ਹੋਏ ਫਿਲਮ ਫੈਸਟ 'ਚ 'ਚੌਥੀ ਕੂਟ', 'ਵੋਲਫ ਐੱਡ ਸ਼ੀਪ' (ਅਫਿਗਾਨ), 'ਚੰਨ ਪ੍ਰਦੇਸੀ' (ਡਿਜ਼ੀਟਲ ਰੂਪ), ਗੁੜਗਾਉਂ, 'ਲਿਪਸਟਿਕ ਅੰਡਰ ਮਾਈ ਬੁਰਕਾ', 'ਚੰਮ', 'ਰਾਈਜ਼ ਆਫ ਬੰਦਾ ਸਿਘ ਬਹਾਦਰ', 'ਲਾਈਵ ਫਰਾਮ ਢਾਕਾ' ਵਰਗੀਆਂ ਫੀਚਰ ਫਿਲਮਾਂ 'ਤੇ ਅਜੇ ਜੇਠੀ ਦੀ 'ਵਜੂਦ' ਸ਼ਾਰਬਾਜ਼ ਸਮਰ ਦੀ 'ਖੈਮੇ ਮੈਂ ਮਤ ਝਾਂਕਨਾ', ਤਨੂਜਾ ਚੰਦਰਾ ਦੀ 'ਸਿਲਵਟ' ਗੁਰਵਿੰਦਰ ਦੀ 'ਘੁਸਪੈਠੀਆਂ', ਟਿਸਕਾ ਚੋਪੜਾ ਦੀ 'ਚਟਨੀ', ਸਿਮਰਨ ਸਿੱਧੂ ਦੀ 'ਰੇਨ', ਰੰਗ ਹਰਜਿੰਦਰ ਦੀ 'ਅਧੂਰਾ ਸਵਾਲ' ਵਰਗੀਆਂ ਛੋਟੀਆਂ ਫਿਲਮਾਂ ਨੇ ਦਰਸ਼ਕਾਂ ਦੀ ਵਾਹ-ਵਾਹ ਹਾਸਲ ਕੀਤੀ। ਇਫਸਾ ਦੇ ਪ੍ਰਧਾਨ ਮੰਤਰੀ ਸੰਨੀ ਗਿੱਲ ਨੇ ਇਸ ਸਫਲਤਾ ਪੂਰਨ ਮੇਲੇ ਲਈ ਸਮੁੱਚੇ ਫਿਲਮਸਾਜ਼ਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News