ਆਸਟ੍ਰੇਲੀਆ 'ਚ ਹੋਇਆ ਫਿਲਮ 'ਲੁਕਣ ਮੀਚੀ' ਦਾ ਪ੍ਰੀਮੀਅਰ

5/11/2019 2:33:56 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਵਿਦੇਸ਼ ਵਿਚ ਰਿਲੀਜ਼ ਹੋਈ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'ਲੁਕਣ ਮੀਚੀ' ਦਰਸ਼ਕਾ ਨੂੰ ਰਾਸ ਆ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫਿਲਮ 'ਸਿਰਫਿਰੇ' ਅਤੇ 'ਮਾਈ ਸੈਲਫ ਪੇਂਡੂ' ਤੋਂ ਬਾਅਦ 'ਲੁਕਣ ਮੀਚੀ' ਦੇ ਰਾਹੀਂ ਬਤੌਰ ਹੀਰੋ ਫਿਲਮੀ ਪਰਦੇ 'ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ, ਜਿਸ ਨੂੰ ਦਰਸ਼ਕਾ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਦੀ ਭਰਪੂਰ ਮੰਗ 'ਤੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਤੇ ਗੱਗੂ ਗਿੱਲ ਦੇ ਕਿਰਦਾਰ ਫਿਲਮ 'ਚ ਪਿਆਰ ਅਤੇ ਦੁਸ਼ਮਣੀ ਦੀ ਜੁਗਲਬੰਦੀ ਨੇ ਮੁੜ ਉਨ੍ਹਾਂ ਦੇ ਪੁਰਾਤਨ ਰੰਗ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਦੇ 'ਤੇ ਪੇਸ਼ ਕੀਤਾ ਹੈ। ਮੈਂਡੀ ਤੱਖਰ, ਕਰਮਜੀਤ ਅਨਮੋਲ, ਬੀ. ਐੱਨ ਸ਼ਰਮਾ, ਜਤਿੰਦਰ ਕੌਰ, ਅੰਮ੍ਰਿਤ ਔਲਖ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ ਅਤੇ ਰੋਜ ਜੇ ਕੌਰ ਅਤੇ ਅਨਮੋਲ ਵਰਮਾ ਵਲੋਂ ਨਿਭਾਈਆਂ ਗਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵਲੋਂ ਪਿਆਰ ਮਿਲ ਰਿਹਾ ਹੈ।
'ਬੰਬਲ ਬੀ ਪ੍ਰੋਡਕਸ਼ਨ' ਦੇ ਬੈਨਰ ਹੇਠ ਨਿਰਮਾਤਾ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਦੀ ਇਸ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿੱਖੀ ਹੈ ਤੇ ਨਿਰਦੇਸ਼ਿਤ ਐੱਮ. ਹੁੰਦਲ ਵਲੋ ਕੀਤੀ ਗਈ ਹੈ। ਇਸ ਫਿਲਮ ਨੂੰ ਜਤਿੰਦਰ ਸ਼ਾਹ ਵਲੋਂ ਸੰਗੀਤਕ ਧੁਨਾ ਨਾਲ ਸ਼ਿੰਗਾਰਿਆ ਗਿਆ ਹੈ।

PunjabKesari
ਦੱਸ ਦਈਏ ਕਿ ਇਹ ਫਿਲਮ ਸਮਾਜਿਕ ਰਿਸ਼ਤਿਆ ਦੀ ਕਹਾਣੀ ਦੇ 'ਤੇ ਅਧਾਰਿਤ ਹੈ। ਫਿਲਮ ਵਿਚ ਦਿਖਾਇਆ ਗਿਆ ਹੈ, ਕਿ ਕਿਸ ਤਰ੍ਹਾਂ ਆਮ ਲੋਕ ਆਪਣੀ ਜ਼ਿੰਦਗੀ ਵਿਚ ਦੋਸਤੀ ਦੇ ਰਿਸ਼ਤਿਆ ਨੂੰ ਦੁਸ਼ਮਣੀ ਵਿਚ ਬਦਲ ਲੈਂਦੇ ਹਨ ਅਤੇ ਫਿਰ ਅਹਿਸਾਸ ਹੋਣ 'ਤੇ ਮੁੜ ਗਿਲੇ ਸ਼ਿਕਵੇ ਭੁਲਾ ਕੇ ਆਪਸੀ ਪਿਆਰ-ਮਿਲਵਰਤਣ ਤੇ ਸਾਂਝ ਦੀਆ ਤੰਦਾਂ ਨੂੰ ਜੋੜਦੇ ਹਨ। ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ 'ਗ੍ਰੈਂਡ ਸਟਾਈਲ ਇੰਟਰਟੇਨਮੈਂਟ' ਦੇ ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆ ਦੱਸਿਆ ਕਿ 'ਲੁਕਣ ਮੀਚੀ' ਫਿਲਮ 'ਚ ਕਾਮੇਡੀ, ਰੋਮਾਂਸ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੀ ਗੱਲ ਬਹੁਤ ਹੀ ਬਾਖੂਬੀ ਢੰਗ ਨਾਲ ਕੀਤੀ ਗਈ ਹੈ। ਦਰਸ਼ਕ ਫਿਲਮ ਨੂੰ ਪਸੰਦ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News