ਅਫੇਅਰ ਦੀਆਂ ਵਾਇਰਲ ਖਬਰਾਂ 'ਤੇ ਰਣਬੀਰ ਨੇ ਚੁੱਪੀ ਤੋੜਦੇ ਹੋਏ ਦੱਸਿਆ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦਾ ਇਹ ਸੱਚ

9/24/2017 4:18:35 PM

ਨਵੀਂ ਦਿੱਲੀ (ਬਿਊਰੋ)— ਕੁਝ ਦਿਨਾਂ ਪਹਿਲਾਂ ਰਣਬੀਰ ਕਪੂਰ ਅਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੋਹਾਂ ਨੂੰ ਨਿਊਯਾਰਕ 'ਚ ਇਕੱਠੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਤੋਂ ਦੋਹਾਂ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗ ਪਈਆਂ।
ਇੰਨਾਂ ਤਸਵੀਰਾਂ 'ਤੇ ਰਣਬੀਰ ਕਪੂਰ ਨੇ ਆਪਣੀ ਚੁੱਪੀ ਤੋੜਦੇ ਹੋਏ ਮੀਡੀਆ ਨੂੰ ਕਿਹਾ ਹੈ ਕਿ, ''ਮੈਂ ਪਿਛਲੇ ਕੁਝ ਮਹੀਨਿਆਂ ਤੋਂ ਮਾਹਿਰਾ ਨੂੰ ਨਿਜ਼ੀ ਤੌਰ ਤੋਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ ਕਿਉਂਕਿ ਉਹ ਇੱਕ ਚੰਗੀ ਇਨਸਾਨ ਹੈ। ਇਹ ਚੰਗਾ ਨਹੀਂ ਹੈ ਕਿ ਉਨ੍ਹਾਂ ਨੂੰ ਜੱਜ ਕੀਤਾ ਜਾ ਰਿਹਾ ਹੈ। ਉਹ ਵੀ ਇਸ ਲਈ ਕਿਉਂਕਿ ਉਹ ਇੱਕ ਮਹਿਲਾ ਹੈ।

PunjabKesari
ਮੈਂ ਲੋਕਾਂ ਤੋਂ ਬੇਨਤੀ ਕਰਦਾ ਹਾਂ ਕਿ ਉਹ ਨੈਗੇਟਿਵੀਟੀ ਨਾ ਫੈਲਾਉਣ ਅਤੇ ਆਪਣੀ-ਆਪਣੀ ਜ਼ਿੰਦਗੀ 'ਚ ਅੱਗੇ ਵੱਧਣ। ਰਣਬੀਰ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਸਿਗਰੇਟ ਸਿਹਤ ਲਈ ਹਾਨੀਕਾਰਕ ਹੈ। ਅਸਲ 'ਚ ਮਾਹਿਰਾ ਤਸਵੀਰਾਂ 'ਚ ਸਿਗਰੇਟ ਪੀਂਦੀ ਹੋਈ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂਨੇ ਬੈਕਲੈੱਸ ਡ੍ਰੈੱਸ ਪਾਈ ਹੋਈ ਹੈ। ਇਹ ਦੇਖ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਸਮਰਥਨ 'ਚ ਅੱਗੇ ਆਏ।''

PunjabKesari
ਰਣਬੀਰ ਦੇ ਪਾਪਾ ਰਿਸ਼ੀ ਕਪੂਰ ਨੇ ਦੋਹਾਂ ਦੀ ਵਾਇਰਲ ਹੋਈ ਤਸਵੀਰ 'ਤੇ ਕਿਹਾ ਕਿ ''ਜੋ ਤਸਵੀਰ 'ਚ ਹੈ, ਉਸ ਤੋਂ ਪੁੱਛੋ, ਮੇਰਾ ਬੇਟਾ ਜਵਾਨ ਹੈ, ਉਹ ਕਿਸੇ ਨੂੰ ਵੀ ਮਿਲ ਸਕਦਾ ਹੈ।'' ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਮਾਹਿਰਾ ਨੂੰ ਸਭ ਤੋਂ ਪਹਿਲਾਂ ਇਕੱਠੇ ਦੁਬਈ ਦੇ ਗਲੋਬਲ ਪ੍ਰਾਈਜ਼ ਇਵੈਂਟ 'ਤੇ ਇਕੱਠੇ ਦੇਖਿਆ ਗਿਆ ਸੀ । ਉੱਥੇ ਦੋਹਾਂ ਦੀਆਂ ਨਜ਼ਦੀਕੀਆਂ ਦੇਖ ਕੇ ਉਨ੍ਹਾਂ ਦੇ ਅਫੇਅਰ ਦੀ ਚਰਚਾ ਹੋਣ ਲੱਗ ਪਈ।

PunjabKesari
ਫਿਲਮਾਂ ਦੀ ਗੱਲ ਕਰੀਏ ਤਾਂ ਰਣਬੀਰ ਫਿਲਹਾਲ ਸੰਜੇ ਦੱਤ ਦੀ ਬਾਇਓਪਿਕ ਵਿੱਚ ਕੰਮ ਕਰ ਰਹੇ ਹਨ। ਫਿਲਮ 'ਚ ਉਨ੍ਹਾਂ ਨਾਲ ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜ਼ਾ, ਪਰੇਸ਼ ਰਾਵਲ ਅਤੇ ਮਨੀਸ਼ਾ ਕੋਇਰਾਲਾ ਹੈ। ਫਿਲਮ ਅਗਲੇ ਸਾਲ 30 ਮਾਰਚ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News