ਸੋਸ਼ਲ ਮੀਡੀਆ ਸਾਡੀ ਪੀੜੀ ਲਈ ਖਤਰਨਾਕ: ਸੈਲੇਨਾ ਗੋਮੇਜ਼

5/15/2019 7:59:16 PM

ਕਾਨ— ਗਾਇਕਾ-ਅਭਿਨੇਤਰੀ ਸੈਲੇਨਾ ਗੋਮੇਜ਼ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਉਨ੍ਹਾਂ ਦੀ ਪੀੜੀ ਲਈ ਖਤਰਨਾਕ ਹੈ। ਇੰਟਰਨੈੱਟ 'ਤੇ ਬੇਹੱਦ ਲੋਕਪ੍ਰਿਯ ਹਸਤੀਆਂ 'ਚੋਂ ਇਕ ਗੋਮੇਜ਼ ਦਾ ਮੰਨਣਾ ਹੈ ਕਿ ਲੋਕਾਂ ਦਾ ਹਮੇਸ਼ਾ ਫੋਨ ਨਾਲ ਲੱਗੇ ਰਹਿਣਾ ਡਰਾਉਣਾ ਹੈ।

ਇੰਸਟਾਗ੍ਰਾਮ 'ਤੇ ਗੋਮੇਜ਼ ਦੇ 15 ਕਰੋੜ ਫਾਲੋਅਰਜ਼ ਹਨ। ਇਥੇ ਦਿਖਾਈ ਗਈ ਫਿਲਮ 'ਦ ਡਾਇਡ ਡੋਨਟ ਡਾਇ' ਦੀ ਅਭਿਨੇਤਰੀ ਨੇ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਵੱਖਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਦੁਨੀਆ ਬਹੁਚ ਸਾਰੀਆਂ ਚੀਜ਼ਾਂ ਤੋਂ ਲੰਘ ਰਹੀ ਹੈ। ਮੈਂ ਇਹ ਆਪਣੀ ਪੀੜੀ ਲਈ ਕਹਾਂਗੀ ਕਿ ਖਾਸ ਕਰਕੇ ਸੋਸ਼ਲ ਮੀਡੀਆ ਬਹੁਤ ਭਿਆਨਕ ਹੈ। ਮੈਂ ਮੰਨਦੀ ਹਾਂ ਕਿ ਇਸ ਪਲੇਟਫਾਰਮ ਦੀ ਵਰਤੋਂ ਕਰਨਾ ਕਾਫੀ ਚੰਗਾ ਹੈ ਪਰ ਇਹ ਮੈਨੂੰ ਡਰਾਉਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh

Related News