10,000 ਲੋਕਾਂ ਨਾਲ ਸਰੀਰਕ ਸਬੰਧ ਬਣਾ ਚੁੱਕੀ ਇਸ ਔਰਤ ਨੇ ਖੋਲ੍ਹੇ ਮਰਦਾਂ ਦੇ ਰਾਜ਼

11/16/2017 4:20:04 AM

ਸਿਡਨੀ— ਇਕ ਸੈਕਸ ਵਰਕਰ, ਜਿਸ ਨੇ 10,000 ਤੋਂ ਜ਼ਿਆਦਾ ਲੋਕਾਂ ਨਾਲ ਡੀਲ ਕਰ ਚੁੱਕੀ ਹੈ, ਕਿਤਾਬ ਲਿਖਣ ਕਾਰਨ ਚਰਚਾ 'ਚ ਆ ਗਈ ਹੈ। ਆਸਟਰੇਲੀਆ ਦੀ ਗਵਾਈਨੇਥ ਮਾਨਟੇਗ੍ਰੋ 39 ਸਾਲਾਂ ਦੀ ਹੈ ਤੇ ਉਸ ਨੇ 12 ਸਾਲ ਅਡਲਟ ਇੰਡਸਟ੍ਰੀ 'ਚ ਬਿਤਾਏ ਹਨ। ਆਪਣੀ ਕਿਤਾਬ 'ਚ ਉਸ ਨੇ ਕਈ ਦਿਲਚਸਪ ਗੱਲਾਂ ਲਿਖਿਆ ਹਨ।

PunjabKesari
ਆਪਣੀ ਕਿਤਾਬ 'ਚ ਉਸ ਨੇ ਇਸ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਪੁਰਸ਼ ਕੀ ਚਾਹੁੰਦੇ ਹਨ। ਗਵਾਈਨੇਥ ਨੇ ਕਿਹਾ ਕਿ ਬਹੁਤ ਸਾਰੇ ਪੁਰਸ਼ ਚੰਗੀ ਗੱਲ ਕਰਨ ਲਈ ਵੀ ਸੈਕਸ ਵਰਕਰ ਕੋਲ ਜਾਂਦੇ ਹਨ।
'ਦ ਸੀਕ੍ਰੇਟ ਟੈਬੂ' ਨਾਂ ਨਾਲ ਨਵੀਂ ਕਿਤਾਬ ਲਿਖਣ ਵਾਲੀ ਔਰਤ ਨੇ ਵਿਸਥਾਰ ਨਾਲ ਦੱਸਿਆ ਕਿ ਸੈਕਸ ਇੰਡਸਟ੍ਰੀ 'ਚ ਵਿੱਤੀ ਤੌਰ 'ਤੇ ਸਫਲ ਕਿਵੇਂ ਹੋਇਆ ਜਾਵੇ।

PunjabKesari
ਕਈ ਲੋਕ ਇਸ ਔਰਤ ਦੀ ਇਸ ਲਈ ਅਲੋਚਨਾ ਕਰ ਰਹੇ ਹਨ ਕਿਉਂਕਿ ਉਸ ਨੇ ਸੈਕਸ ਵਰਕ ਦੇ ਕਰੀਅਰ ਨੂੰ ਗਲੈਮਰਸ ਕਰਕੇ ਲਿਖਿਆ ਹੈ। ਔਰਤ ਨੇ ਕਿਹਾ ਕਿ ਪੁਰਸ਼ ਹਮੇਸ਼ਾ ਉਸੇ ਚੀਜ਼ ਦੇ ਲਈ ਨਹੀਂ ਆਉਂਦੇ, ਜਿਵੇਂ ਕਿ ਹੋਰ ਲੋਕ ਸੋਚਦੇ ਹਨ। ਗਵਾਈਨੇਥ ਨੇ ਕਿਹਾ ਕਿ ਪੁਰਸ਼ ਹਮੇਸ਼ਾ ਘੱਟ ਉਮਰ ਦੀਆਂ ਔਰਤਾਂ ਨੂੰ ਚਾਹੁੰਦੇ ਹਨ, ਇਹ ਗੱਲ ਸੱਚ ਨਹੀਂ ਹੈ।

PunjabKesari
ਗਵਾਈਨੇਥ ਮੁਤਾਬਕ ਇਕ ਸੈਕਸ ਵਰਕਰ ਦੇ ਤੌਰ 'ਤੇ ਕਿਸੇ ਵੀ ਉਮਰ ਦੀ ਔਰਤ ਸਫਲ ਹੋ ਸਕਦੀ ਹੈ। ਉਸ ਨੇ ਕਿਹਾ ਕਿ 30-40 ਤੋਂ ਲੈ ਕੇ 80 ਸਾਲ ਦੀਆਂ ਔਰਤਾਂ ਨੂੰ ਵੀ ਉਸ ਨੇ ਇਸ ਪੇਸ਼ੇ 'ਚ ਦੇਖਿਆ ਹੈ। ਉਸ ਨੇ ਕਿਹਾ ਕਿ ਕਿਸੇ ਖਾਸ ਸ਼ੇਪ 'ਚ ਫਿਗਰ ਹੋਣਾ ਜ਼ਰੂਰੀ ਨਹੀਂ ਬਲਕਿ ਆਪਣੇ ਸਰੀਰ ਨੂੰ ਲੈ ਕੇ ਚੰਗੀ ਫੀਲਿੰਗ ਹੋਣੀ ਚਾਹੀਦੀ ਹੈ।

PunjabKesari
18 ਸਾਲ ਦੀ ਉਮਰ 'ਚ ਗਵਾਈਨੇਥ ਨਾਲ ਗੈਂਗ ਰੇਪ ਹੋਇਆ ਸੀ। ਇਸ ਘਟਨਾ ਨੇ ਉਸ ਦੀ ਜ਼ਿੰਦਗੀ ਹਮੇਸ਼ਾ ਨਾਲ ਬਦਲ ਦਿੱਤੀ। ਉਸ ਨੇ ਕਿਹਾ ਕਿ ਇਕ ਕਲੱਬ 'ਚ ਉਸ ਨੂੰ ਡ੍ਰਿੰਕ 'ਚ ਡਰੱਗ ਦੇ ਕੇ ਉਸ ਨਾਲ 6 ਤੋਂ 8 ਲੋਕਾਂ ਨੇ ਬਲਾਤਕਾਰ ਕੀਤਾ। 21 ਸਾਲ ਦੀ ਉਮਰ 'ਚ ਗਵਾਈਨੇਥ ਨੇ ਪਹਿਲੀ ਵਾਰ ਇਸ ਪੇਸ਼ੇ 'ਚ ਕੰਮ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News