ਸਾਬਕਾ ਪੋਰਨ ਸਟਾਰ ਕਰ ਬੈਠੀ ਇਹ ਗਲਤੀ, ਲੋਕਾਂ 'ਚ ਰੋਸ

10/23/2017 10:42:18 PM

ਵਾਸ਼ਿੰਗਟਨ — ਪੋਰਨ ਸਟਾਰ ਮੀਆ ਖਲੀਫਾ ਨੂੰ ਆਪਣੀ ਇਕ ਪੋਸਟ ਕਾਰਨ ਟਵਿੱਟਰ 'ਤੇ ਲੋਕਾਂ ਵੱਲੋਂ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਖਲੀਫਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਖੁਦ ਨੂੰ ਵਰਜਿਨ ਮੈਰੀ (ਮਦਰ ਆਫ ਜੀਸਸ) ਦੇ ਰੂਪ 'ਚ ਦਿਖਾਇਆ ਹੈ। ਖਲੀਫਾ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਇਹ ਫੋਟੋ ਪੋਸਟ ਕੀਤੀ ਹੈ, ਜਿਸ 'ਚ ਉਹ ਵਰਜਿਨ ਮੈਰੀ ਬਣੀ ਹੋਈ ਹੈ। ਮੀਆ ਨੇ ਇਸ ਫੋਟੋ ਨਾਲ ਲਿੱਖਿਆ, 'ਜਦੋਂ ਇਕ ਨਿਊਜ਼ ਕੰਪਨੀ ਮਲਾਲਾ ਨੂੰ ਮੀਆ ਖਲੀਫਾ ਸਮਝ ਲਵੇ।' 
ਮੀਆ ਵੱਲੋਂ ਇਸ ਫੋਟੋ ਨੂੰ ਪੋਸਟ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜਰਾਂ ਨੇ ਖਲੀਫਾ ਨੂੰ ਕਈ ਤਰ੍ਹਾਂ ਕੁਮੈਂਟ ਕੀਤੇ। ਲੋਕਾਂ ਨੂੰ ਮੀਆ ਦੀ ਇਹ ਹਰਕਤ ਬਿਲਕੁਲ ਪਸੰਦ ਨਾ ਆਈ। ਹਾਲ ਹੀ 'ਚ ਔਰਤਾਂ ਦੀ ਸਿੱਖਿਆ, ਅਧਿਕਾਰ 'ਤੇ ਖੁਲ ਕੇ ਬੋਲਣ ਵਾਲੀ ਨੋਬੇਲ ਪੁਰਸਕਾਰ ਜੇਤੂ ਮਲਾਲ ਯੂਸੁਫਜਈ ਦੀ ਜੀਨਸ ਪਾਈ ਹੋਈ ਫੋਟੋ ਵਾਇਰਲ ਹੋਈ ਸੀ, ਜਿਸ ਕਾਰਨ ਲੋਕਾਂ ਨੇ ਉਸ ਨੂੰ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਸਨ। 
ਇਸ ਫੋਟੋ ਨੂੰ ਪਾਉਣ ਤੋਂ ਬਾਅਦ ਮੀਆ ਖਲੀਫਾ ਖੁਦ ਫਸ ਗਈ। ਲੋਕਾਂ ਨੇ ਕਿਹਾ ਕਿ ਜੇਕਰ ਤੂੰ ਮਦਰ ਮੈਰੀ ਦੀ ਇੱਜ਼ਕਤ ਨਹੀਂ ਕਰ ਸਕਦੀ ਤਾਂ ਭੁੱਲ ਜਾ ਕਿ ਕੋਈ ਤੇਰੀ ਇੱਜ਼ਤ ਕਰੇਗਾ। ਕੁਝ ਨੇ ਕਿਹਾ ਕਿ ਧਰਮ ਦਾ ਆਦਰ-ਸਨਮਾਨ ਕਰਨੀ ਸਿਖੋ ਨਹੀਂ ਤਾਂ ਇਸ ਦਾ ਨੁਕਸਾਨ ਚੁੱਕਣਾ ਪਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News