OMG! ਦੁਬਈ ਦੇ ਹੋਟਲ 'ਚ ਪਾਕਿ ਅਦਾਕਾਰਾ ਨਾਲ ਰਣਬੀਰ ਨਿਕਲਿਆ ਬਾਹਰ ਤਾਂ ਦਿਖੇ ਅਜਿਹੇ 'ਲਵ ਬਾਈਟ', ਤਸਵੀਰਾਂ ਵਾਇਰਲ

9/22/2017 3:35:40 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ। ਰਣਬੀਰ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਡੇਟ ਕਰ ਰਿਹਾ ਹੈ ਪਰ ਹਮੇਸ਼ਾ ਹੀ ਰਣਬੀਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਦੋਹਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਯਕੀਨ ਹੋ ਜਾਵੇਗਾ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

PunjabKesari

ਇਹ ਤਸਵੀਰਾਂ ਉਸ ਸਮੇਂ ਦੀਆਂ ਹਨ, ਜਦੋਂ ਇਸੇ ਸਾਲ ਜੁਲਾਈ 'ਚ ਸੰਜੇ ਦੱਤ ਦੀ ਬਾਇਓਪਿਕ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਰਣਬੀਰ ਕਪੂਰ ਨਿਊਯਾਰਕ ਗਏ ਸੀ। ਉਸ ਸਮੇਂ ਮਾਹਿਰਾ ਖਾਨ ਵੀ ਦੁਬਈ 'ਚ ਸੀ ਤੇ ਜਿਸ ਹੋਟਲ 'ਚ ਮਾਹਿਰਾ ਖਾਨ ਰੁਕੀ ਸੀ, ਉਥੇ ਰਣਬੀਰ ਕਪੂਰ ਵੀ ਉਸ ਨੂੰ ਮਿਲਣ ਪਹੁੰਚਿਆ ਸੀ।

PunjabKesari

ਜਦੋਂ ਇਹ ਦੋਵੇਂ ਹੋਟਲ ਦੇ ਬਾਹਰ ਨਿਕਲੇ ਤਾਂ ਕਿਸੇ ਨੇ ਦੋਹਾਂ ਨੂੰ ਕੈਮਰੇ 'ਚ ਕੈਦ ਕਰ ਲਿਆ।

PunjabKesari
ਦੱਸਣਯੋਗ ਹੈ ਕਿ ਇਹ ਤਸਵੀਰਾਂ ਕੱਲ ਰਾਤ ਸਾਹਮਣੇ ਆਈਆਂ ਹਨ ਤੇ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਹੀਆਂ ਹਨ। ਇਕ ਤਸਵੀਰ 'ਚ ਮਾਹਿਰਾ ਦੀ ਪਿੱਠ 'ਤੇ ਜੋ ਸਪਾਟ ਦਿਖ ਰਿਹਾ ਹੈ ਉਸ ਬਾਰੇ 'ਚ ਇਹ ਆਖਿਆ ਜਾ ਰਿਹਾ ਹੈ ਕਿ ਇਹ 'ਲਵ ਬਾਈਟ' ਹੈ। ਦੱਸ ਦਈਏ ਕਿ ਮਾਹਿਰਾ ਖਾਨ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News