ਆਮ ਆਦਮੀ ਦੇ ਸੁਪਰਹੀਰੋ ਬਣਨ ਦੀ ਕਹਾਣੀ ਹੈ 'ਭਾਵੇਸ਼ ਜੋਸ਼ੀ ਸੁਪਰਹੀਰੋ'

Friday, June 1, 2018 6:33 PM
ਆਮ ਆਦਮੀ ਦੇ ਸੁਪਰਹੀਰੋ ਬਣਨ ਦੀ ਕਹਾਣੀ ਹੈ 'ਭਾਵੇਸ਼ ਜੋਸ਼ੀ ਸੁਪਰਹੀਰੋ'

ਮੁੰਬਈ (ਬਿਊਰੋ)— ਨਿਰਦੇਸ਼ਕ ਵਿਕਰਮਾਦਿਤਿਆ ਦੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਹਰਸ਼ਵਰਧਨ ਕਪੂਰ, ਪ੍ਰਿਯਾਂਸ਼ੂ ਪੈਨਯੂਲੀ, ਨਿਸ਼ੀਕਾਂਤ ਕਾਮਤ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਮੁੰਬਈ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਦੇ ਪਿਛੜੇ ਇਲਾਕੇ 'ਚ ਸਿਕੰਦਰ ਖੰਨਾ (ਹਰਸ਼ਵਰਧਨ ਕਪੂਰ) ਆਪਣੇ ਦੋ ਦੋਸਤ ਭਾਵੇਸ਼ ਜੋਸ਼ੀ ਅਤੇ ਰਜਨ ਨਾਲ ਰਹਿੰਦਾ ਹੈ। ਇਹ ਤਿੰਨੋਂ ਦੋਸਤ ਸਮਾਜ 'ਚ ਬੁਰਾਈਆਂ ਖਤਮ ਕਰਨ ਦੇ ਮਿਸ਼ਨ 'ਚ ਲੱਗ ਜਾਂਦੇ ਹਨ ਅਤੇ ਇਕ-ਇਕ ਕਰਕੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਕੰਮ ਕਰਦੇ ਰਹਿੰਦੇ ਹਨ। ਕਦੇ ਉਹ ਸਿਗਨਲ ਜੰਪ ਕਰਨ ਲਈ, ਕਦੇ ਗੰਦਗੀ ਫੈਲਾਉਣ ਵਾਲਿਆਂ ਲਈ ਮੁਹਿੰਮ 'ਚ ਜਾਂਦੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਸੱਚ ਦੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪਾਣੀ ਦੇ ਮਾਫੀਆ ਨਾਲ ਨਿਪਟਾਰੇ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਉੱਥੇ ਹੀ ਭਾਵੇਸ਼ ਜੋਸ਼ੀ 'ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਜਾਂਦੇ ਹਨ। ਕਾਰਪੋਰੇਟਰ ਪਾਟਿਲ ਅਤੇ ਮਿਨਿਸਟਰ ਰਾਣਾ (ਨਿਸ਼ਿਕਾਂਤ ਕਾਮਤ) ਇਸ ਕੰਮ 'ਚ ਆਪਣੇ ਹੀ ਕੰਮ 'ਚ ਰੁੱਝੇ ਰਹਿੰਦੇ ਹਨ ਅਤੇ ਇਨ੍ਹਾਂ ਦਾ ਇਕ ਹੀ ਮਕਸਦ ਹੁੰਦਾ ਹੈ ਕਿ ਭਾਵੇਸ਼ ਜੋਸ਼ੀ ਦਾ ਖਾਤਮਾ ਕਰਨਾ। ਕੀ ਭਾਵੇਸ਼ ਜੋਸ਼ੀ ਆਪਣੇ ਇਰਾਦਿਆਂ 'ਚ ਸਫਲ ਹੁੰਦਾ ਹੈ ਤੇ ਉਹ ਸਮਾਜ 'ਚੋਂ ਬੁਰਾਈਆਂ ਨੂੰ ਖਤਮ ਕਰਨ 'ਚ ਸਫਲ ਰਹਿੰਦੇ ਹਨ। ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਤਾਂ ਵਧੀਆ ਹੈ ਪਰ ਜਿਵੇਂ ਅੱਗੇ ਵਧਦੀ ਹੈ, ਉਹ ਨਿਰਾਸ਼ਾਜਨਕ ਹੈ। ਫਿਲਮ ਦਾ ਸਕ੍ਰੀਨ ਪਲੇਅ ਕੋਈ ਖਾਸ ਨਹੀਂ ਹੈ। ਇਸ ਨੂੰ ਹੋਰ ਜ਼ਿਆਦਾ ਬਿਹਤਰੀਨ ਢੰਗ ਨਾਲ ਐਡੀਟ ਕੀਤਾ ਜਾ ਸਕਦਾ ਸੀ। ਸੁਪਰਹੀਰੋ ਬਣਨ ਦੀ ਤਿਆਰੀ ਨੂੰ ਬਹੁਤ ਵਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵਜ੍ਹਾ ਫਿਲਮ ਕਾਫੀ ਨਿਰਾਸ਼ ਕਰਦੀ ਹੈ। ਫਿਲਮ 'ਚ ਵਾਰਤਾਲਾਪ ਕੋਈ ਖਾਸ ਨਹੀਂ ਹੈ। ਇਹ ਫਿਲਮ ਇਕ ਆਮ ਆਦਮੀ ਦੀ ਕਹਾਣੀ ਹੈ ਪਰ ਆਮ ਆਦਮੀ ਨਾਲ ਇਹ ਕਹਾਣੀ ਜੁੜਦੀ ਨਹੀਂ ਹੈ। ਫਿਲਮ 'ਚ ਵਿਲੇਨ ਦੇ ਰੂਪ 'ਚ ਨਿਸ਼ੀਕਾਂਤ ਕਾਮਤ ਹਨ ਪਰ ਉਸਦਾ ਦਬੰਗ ਅੰਦਾਜ਼ ਕਾਫੀ ਕਮਜ਼ੋਰ ਦਿਖਾਈ ਦਿੱਤਾ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਦੱਸਿਆ ਜਾ ਰਿਹਾ ਹੈ। ਉੱਥੇ ਹੀ ਇਸ ਫਿਲਮ ਨੂੰ 1,000 ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।


Edited By

Kapil Kumar

Kapil Kumar is news editor at Jagbani

Read More