ਭੋਜਪੁਰੀ ਅਭਿਨੇਤਰੀ ਅੰਜਲੀ ਨੇ ਕੀਤੀ ਆਤਮ ਹੱਤਿਆ, ਪੱਖੇ ਨਾਲ ਲਟਕਦੀ ਮਿਲੀ ਲਾਸ਼

Monday, June 19, 2017 5:32 PM
ਭੋਜਪੁਰੀ ਅਭਿਨੇਤਰੀ ਅੰਜਲੀ ਨੇ ਕੀਤੀ ਆਤਮ ਹੱਤਿਆ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੁੰਬਈ— ਭੋਜਪੁਰੀ ਅਭਿਨੇਤਰੀ ਅੰਜਲੀ ਸ਼੍ਰੀਵਾਸਤਵ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਅੰਜਲੀ ਦੀ ਲਾਸ਼ ਮੁੰਬਈ ਦੇ ਜੁਹੂ ਸਥਿਤ ਉਸ ਦੇ ਘਰ 'ਚ ਪੱਖੇ ਨਾਲ ਲਟਕਦੀ ਮਿਲੀ। ਡੀ. ਐੱਨ. ਨਗਰ ਦੀ ਪੁਲਸ ਨੇ ਦੱਸਿਆ ਕਿ ਅੰਜਲੀ ਦੇ ਰਿਸ਼ਤੇਦਾਰ ਐਤਵਾਰ ਨੂੰ ਉਸ ਨੂੰ ਫੋਨ ਕਰ ਰਹੇ ਸਨ ਪਰ ਉਥੋਂ ਕੋਈ ਜਵਾਬ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਕਾਨ ਮਾਲਕ ਨੂੰ ਫੋਨ ਕੀਤਾ।
PunjabKesari
ਅੰਜਲੀ ਦੇ ਮਕਾਨ ਮਾਲਕ ਕੋਲ ਘਰ ਦੀਆਂ ਚਾਬੀਆਂ ਸਨ ਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਅੰਜਲੀ ਪੱਖੇ ਨਾਲ ਲਟਕੀ ਸੀ। ਉਸ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ। ਡੀ. ਸੀ. ਪੀ. ਰਸ਼ਮੀ ਕਰਨਦੀਕਰ ਨੇ ਦੱਸਿਆ, 'ਅੰਜਲੀ ਅੰਧੇਰੀ ਵੈਸਟ 'ਚ ਜੁਹੂ ਲੇਨ ਦੀ ਪਰੀਮਲ ਸੁਸਾਇਟੀ 'ਚ ਰਹਿੰਦੀ ਸੀ। ਪੁਲਸ ਨੂੰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਹੈ। ਇਸ ਗੱਲ ਦੀ ਜਾਂਤ ਕੀਤੀ ਜਾ ਰਹੀ ਹੈ ਕਿ ਅੰਜਲੀ ਨੇ ਇੰਨਾ ਵੱਡਾ ਕਦਮ ਕਿਉਂ ਉਠਾਇਆ।'