ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ''ਤੇ ਅਕਸ਼ੈ-ਸਾਇਨਾ ਨੂੰ ਨਕਸਲੀਆਂ ਨੇ ਦਿੱਤੀ ਧਮਕੀ

5/29/2017 1:56:19 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅਤੇ ਬੈਡਮਿੰਟਨ ਖਿਲਾਡੀ ਸਾਇਨਾ ਨੇਹਵਾਲ ਨੂੰ ਮਾਓਵਾਦੀਆਂ ਤੋਂ ਧਮਕੀ ਮਿਲੀ ਹੈ। ਨਕਲਸੀ ਹਮਲਿਆਂ ''ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਪੀਪੁਲਸ ਲਿਬਰੇਸ਼ਨ ਗੁਰਿਲਾ ਆਰਮੀ ਨੇ ਇੱਕ ਪਰਚਾ ਜਾਰੀ ਕਰ ਕੇ ਕਿਹਾ ਹੈ ਕਿ ਉਗ ਇਸ ਦੀ ਕੜੀ ਨਿੰਦਿਆ ਕਰਦੇ ਹਨ। ਨਕਸਲੀਆਂ ਨੇ ਬਕਾਇਦਾ ਪ੍ਰੈੱਸ ਨੋਟ ਜਾਰੀ ਕਰਕੇ ਅਕਸ਼ੈ ਅਤੇ ਸਾਇਨਾ ਦੇ ਪਰੋਪਕਾਰ ''ਤੱ ਨਿਸ਼ਾਨਾ ਵਿਨ੍ਹਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਨਕਸਲੀਆਂ ਨੇ ਕਿਸੇ ਸੈਲੀਬ੍ਰਿਟੀ ਨੂੰ ਨਿਸ਼ਾਨੇ ''ਤੇ ਲਿਆ ਹੈ। ਛੱਡੀਸਗੜ ਤੋਂ ਨਕਲਸੀਆਂ ਨੇ ਪ੍ਰੈੱਸ ਜਾਰੀ ਕਰਕੇ ਅਕਸ਼ੈ ਕੁਮਾਰ ਅਤੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਖੁੱਲ੍ਹੇਆਮ ਨਿੰਦਿਆ ਕੀਤੀ ਹੈ।

PunjabKesari

ਅਕਸ਼ੈ ਅਤੇ ਸਾਇਨਾ ਨੇਹਵਾਲ ਨੂੰ ਧਮਕੀ ਇਸ ਕਰਕੇ ਦਿੱਤੀ ਹੈ ਕਿਉਂਕਿ ਦੋਵਾਂ ਨੇ ਛੱਤੀਸਗੜ ਦੇ ਸੁਕਮਾ ''ਚ ਸ਼ਹੀਦ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਆਰਥਿਕ ਮਦਦ ਦਿੱਤੀ ਸੀ। ਪ੍ਰੈੱਸ ਨੋਟ ''ਚ ਧਮਕਾਉਣ ਦੇ ਨਾਲ-ਨਾਲ ਨਕਲਸੀਆਂ ਨੇ ਸੀ. ਆਰ. ਪੀ. ਐੱਫ. ਦੇ ਸ਼ਹੀਦ ਜਵਾਨਾਂ ਲਈ ਆਪਮਾਨਜਨਕ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਹੈ। ਪ੍ਰੈੱਸ ਨੋਟ ''ਚ ਨਕਸਲੀਆਂ ਨੇ ਲਿਖਿਆ ਹੈ- ''''ਇਨ੍ਹਾਂ ਨੂੰ ਦੇਸ਼ਭਗਤ ਨਹੀਂ ਕਿਹਾ ਜਾ ਸਕਦਾ। ਸਗੋਂ ਦੇਸ਼ ਦੀ ਗਰੀਬ ਜਨਤਾ ਦੇ ਕਾਤਲ ਹਨ। ਬਸਤਰ ''ਚ ਅਰਧਸੈਨਿਕ ਬਲਾਂ ਦੀ ਤੈਨਾਤੀ ਗਰੀਬ ਜਨਤਾ ਨੂੰ ਦਬਾਉਣ ਲਈ ਕੀਤੀ ਗਈ ਹੈ। ਖੂਨੀ ਕੁੱਤਿਆਂ ਨੂੰ ਸ਼ਹੀਦ ਮੰਨ ਕੇ ਸੀਨੀਅਰ ਅਭਿਨੇਤਾ ਅਕਸ਼ੈ ਕੁਮਾਰ ਅਤੇ ਸਾਇਨਾ ਨੇਹਵਾਲ ਦੁਆਰਾ ਪੀ. ਜੀ. ਏ. ਐੱਲ. ਦੇ ਹਮਲਿਆਂ ''ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੀ ਕੜੀ ਨਿੰਦਿਆ ਕਰਦੇ ਹਨ। ਪ੍ਰਮੁੱਖ ਹਸਤੀਆਂ, ਸੀਨੀਅਰ ਕਲਾਕਾਰਾਂ, ਖਿਡਾਰੀਆਂ, ਸੈਲੀਬ੍ਰਿਟੀ ਲੋਕਾਂ ਨੂੰ ਅਨੁਰੋਧ ਹੈ ਕਿ ਉਹ ਕ੍ਰਾਂਤੀਕਾਰੀ ਅੰਦੋਲਨ ਦੇ ਪੱਖ ''ਚ ਖੜੇ ਹੋਣ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News