ਸ਼ੀਲਾ ਦੀਕਸ਼ਤ ਦੇ ਦਿਹਾਂਤ ਕਾਰਨ ਸੋਗ ''ਚ ਡੁੱਬਿਆ ਬਾਲੀਵੁੱਡ ਜਗਤ

7/21/2019 4:27:38 PM

ਮੁੰਬਈ (ਬਿਊਰੋ) — ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 81 ਸਾਲ ਦੀ ਸੀ। ਸਵੇਰੇ ਸਿਹਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਰਾਜਧਾਨੀ ਦੇ ਐਸਕਾਟਰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਦੁਪਿਹਰ 3.15 'ਤੇ ਸ਼ੀਲਾ ਦੀਕਸ਼ਕ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ, ਮਧੁਰ ਭੰਡਾਰਕਰ ਅਤੇ ਕੰਗਨਾ ਰਣੌਤ ਸਮੇਤ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਿਰ ਕੀਤਾ ਅਤੇ ਸ਼ੀਲਾ ਦੀਕਸ਼ਤ ਨੂੰ ਸ਼ਰਧਾਂਜਲੀ ਦਿੱਤੀ। 

ਅਕਸ਼ੈ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ, ''ਸ਼ੀਲਾ ਦੀਕਸ਼ਤ ਜੀ ਦੇ ਦਿਹਾਂਤ ਬਾਰੇ ਜਾਣ ਕੇ ਬੇਹੱਦ ਦੁੱਖੀ ਹਾਂ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦਿੱਲੀ ਨੂੰ ਪ੍ਰਭਾਵੀ ਰੂਪ ਨਾਲ ਬਦਲਿਆ ਹੈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਹਾਰਦਿਕ ਸੰਵੇਦਨਾ...''

 

ਮਧੁਰ ਭੰਡਾਰਕਰ ''ਦਿੱਲੀ ਦੀ ਸਾਬਕਾ ਸੀ. ਐੱਮ. ਸ਼ੀਲਾ ਦੀਕਸ਼ਤ ਜੀ ਦੇ ਦਿਹਾਂਤ 'ਤੇ ਸ਼ੋਕ (ਦੁੱਖ) ਜਾਹਿਰ ਕਰਦਾ ਹਾਂ। ਉਹ ਬਹੁਤ ਚੰਗੀ ਨੇਤਾ ਸੀ, ਉਨ੍ਹਾਂ ਨੇ ਬੁਨਿਆਦੀ ਢਾਂਚੇ ਤੇ ਵਿਕਾਸ ਦੇ ਨਾਲ ਦਿੱਲੀ ਦਾ ਚਿਹਰਾ ਬਦਲਣ ਲਈ ਯਾਦ ਕੀਤਾ ਜਾਵੇਗਾ।''

 

ਭੂਮੀ ਪੇਂਡਨੇਕਰ ਨੇ ਲਿਖਿਆ, ''ਉਹ ਵਾਸਤਵ 'ਚ ਇਕ ਮਹਾਨ ਨੇਤਾ ਸੀ। ਮੈਂ ਪਰਿਵਾਰ ਪ੍ਰਤੀ ਸੰਵੇਦਨਾ ਵਿਅਕਤ ਕਰਦੀ ਹਾਂ। ਉਨ੍ਹਾਂ ਨੂੰ ਦੇਸ਼ ਨਾਲ ਬੇਹੱਦ ਪਿਆਰ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।''

 

ਨਿਮਰਤ ਕੌਰ ਨੇ ਲਿਖਿਆ, ''ਸ਼ੀਲਾ ਦੀਕਸ਼ਤ ਜੀ ਦੇ ਦਿਹਾਂਤ 'ਤੇ ਗਹਿਰੀ ਸੰਵੇਦਨਾ ਜ਼ਾਹਿਰ ਕਰਦੀ ਹਾਂ। ਉਹ ਇਕ ਬੇਹਿਤਰੀਨ ਮਹਿਲਾ ਸੀ। ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਲੀਡਰਸ਼ਿਪ ਇਕ ਉਦਾਹਰਨ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

 

ਕੰਗਨਾ ਰਣੌਤ ਨੇ ਲਿਖਿਆ, ''ਸ਼ੀਲਾ ਦੀਕਸ਼ਤ ਜੀ ਦੇ ਦਿਹਾਂਤ ਬਾਰੇ ਸੁਣ ਕੇ ਕਾਫੀ ਦੁੱਖ ਹੋਇਆ। ਪ੍ਰਮਾਤਮਾ ਇਸ ਮੁਸ਼ਕਿਲ ਸਮੇਂ 'ਚ ਪਰਿਵਾਰ-ਦੋਸਤਾਂ ਨੂੰ ਤਾਕਤ ਦੇਵੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

 

ਦਿੱਲੀ 'ਚ ਦੋ ਦਿਨ ਦਾ ਸਿਆਸੀ ਸੋਗ
ਸ਼ੀਲਾ ਦੀਕਸ਼ਤ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ 10 ਜਨਵਰੀ ਨੂੰ ਉਨ੍ਹਾਂ ਨੂੰ ਦਿੱਤੀ 'ਚ ਪਾਰਟੀ ਦੇ ਪ੍ਰਧਾਨ ਦੀ ਜਿੰਮੇਦਾਰੀ ਸੌਂਪੀ ਸੀ। 

ਸਰਕਾਰੀ ਸਨਮਾਨ ਨਾਲ ਹੋਇਆ ਸ਼ੀਲਾ ਦੀਕਸ਼ਤ ਦਾ ਅੰਤਿਮ ਸੰਸਕਾਰ 
ਸਰਕਾਰੀ ਸਨਮਾਨ ਨਾਲ ਸ਼ੀਲਾ ਦੀਕਸ਼ਤ ਦਾ ਅੱਜ ਯਾਨੀ ਐਤਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਦਿੱਲੀ ਦੇ ਨਿਗਮ ਬੋਧ ਘਾਟ 'ਤੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਕਾਂਗਰਸ ਨੇਤਾ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਦਿੱਗਜ਼ ਨੇਤਾ ਸ਼ਾਮਲ ਹੋਏ।

 

Mika Singh

Lata Mangeshkar

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News