''ਪਦਮਾਵਤੀ'' ''ਤੇ ਬਣੀ ਰੰਗੋਲੀ ਮਿਟਾਉਣ ਵਾਲੇ 13 ਦੋਸ਼ੀ ਗ੍ਰਿਫਤਾਰ

10/20/2017 9:56:19 AM

ਨਵੀਂ ਦਿੱਲੀ(ਬਿਊਰੋ)— ਸੂਰਤ ਦੇ ਸ਼ਾਪਿੰਗ ਮਾਲ 'ਚ ਇਕ ਕਲਾਕਾਰ ਦੁਆਰਾ 'ਪਦਮਾਵਤੀ' 'ਤੇ ਬਣਾਈ ਗਈ ਰੰਗੋਲੀ ਨੂੰ ਹਿੰਦੂਵਾਦੀ ਸੰਗਠਨਾਂ ਨੇ ਤਬਾਹ ਕਰ ਦਿੱਤਾ ਸੀ। ਇਸ ਨਾਲ ਦੀਪਿਕਾ ਪਾਦੂਕੋਣ ਸਮੇਤ ਰੰਗੋਲੀ ਬਣਾਉਣ ਵਾਲੇ ਕਲਾਕਾਰ ਬੇਹੱਦ ਦੁੱਖੀ ਹੋਏ। ਦੀਪਿਕਾ ਨੇ ਇਸ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਟੈਗ ਕਰਕੇ ਟਵੀਟ ਵੀ ਕੀਤਾ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਪੁਲਸ ਨੇ ਰੰਗੋਲੀ ਮਿਟਾਉਣ ਵਾਲੇ ਹਿੰਦੂ ਨੌਜਵਾਨ ਵਾਹਿਨੀ ਸੰਗਠਨ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸੰਗਠਨ ਨੇ ਪ੍ਰਧਾਨ ਨਰਿੰਦਰ ਮੋਦੀ ਚੌਧਰੀ ਆਖ ਚੁੱਕੇ ਹਨ ਕਿ ਜੇਕਰ ਸੂਰਤ 'ਚ 'ਪਦਮਾਵਤੀ' ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ।

ਸੂਰਤ ਸਥਿਤ ਰਾਹੁਲ ਰਾਜ ਮਾਲ 'ਚ ਕਰਨ ਜਰੀਵਾਲ ਨਾਂ ਦੇ ਕਲਾਕਾਰ ਨੇ 'ਪਦਮਾਵਤੀ' ਫਿਲਮ ਨੂੰ ਲੈ ਕੇ ਰੰਗੋਲੀ ਬਣਾਈ ਸੀ ਸੀ। ਇਸ ਨੂੰ ਹਿੰਦੂਵਾਦੀ ਸੰਗਠਨ ਨੇ ਆਪਣੇ ਪੈਰਾਂ ਹੇਠਾ ਦਬਾਅ ਕੇ ਤਬਾਹ ਕਰ ਦਿੱਤਾ। 48 ਘੰਟਿਆਂ ਦੀ  ਮਿਹਨਤ ਤੋਂ ਬਾਅਦ ਬਣਾਈ ਗਈ ਇਸ ਰੰਗੋਲੀ ਨੂੰ ਦੋਸ਼ੀਆਂ ਨੇ ਕੁਝ ਸੈਕਿੰਡਾਂ 'ਚ ਇਸ ਨੂੰ ਤਬਾਹ ਕਰ ਦਿੱਤਾ। 'ਪਦਮਾਵਤੀ' ਫਿਲਮ 'ਤੇ ਬਣੀ ਇਸ ਰੰਗੋਲੀ ਨੂੰ ਮਿਟਾਉਣ ਵਾਲੇ ਲੋਕਾਂ ਦੇ ਆਕ੍ਰਸ਼ਣ ਨੂੰ ਦੇਖ ਕੇ ਸ਼ਾਪਿੰਗ ਮਾਲ 'ਚ ਖਰੀਦਾਰੀ ਲਈ ਆਏ ਲੋਕ ਦਹਿਸ਼ਤ 'ਚ ਆ ਗਏ ਸਨ। 'ਪਦਮਾਵਤੀ' ਫਿਲਮ 'ਚ ਮਹਾਰਾਣੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਰਸਾਏ ਜਾਣ ਦੇ ਸ਼ੱਕ ਨੂੰ ਲੈ ਕੇ ਕਈ ਸੰਗਠਨ ਫਿਲਮ ਦਾ ਵਿਰੋਧ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News