ਅਖਿਰ ਦਿੱਲੀ ''ਚ ਕਿਉਂ ਬਣਨ ਜਾ ਰਿਹਾ ਹੈ ਰਾਮ ਰਹੀਮ ਦਾ ਡੇਰਾ, ਖਬਰ ''ਤੇ ਕਲਿੱਕ ਕਰਕੇ ਜਾਣੋ ਪੂਰਾ ਮਾਮਲਾ

9/24/2017 12:51:29 PM

ਮੁੰਬਈ(ਬਿਊਰੋ)— ਰੇਪ ਕੇਸ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਦੇ ਡੇਰਾ ਮੁੱਖੀ ਸਿਰਸਾ ਵਰਗਾ ਇਕ ਹੋਰ ਡੇਰਾ ਦਿੱਲੀ 'ਚ ਬਣਨ ਜਾ ਰਿਹਾ ਹੈ, ਜਿਸ ਦੀ ਲਾਗਤ ਸੁਣ ਕੇ ਤੁਹਾਨੂੰ ਯਕੀਨ ਕਰਨਾ ਔਖਾ ਹੋ ਜਾਵੇਗਾ। ਇਸ ਡੇਰੇ ਦੇ ਨਿਰਮਾਣ 'ਤੇ ਦੋ ਕਰੋੜ ਦੀ ਲਾਗਤ ਆਵੇਗੀ। ਫਿਲਮ 'ਅਬ ਹੋਗਾ ਇਨਸਾਫ' ਦਾ ਸੈੱਟ ਨਵੀਂ ਦਿੱਲੀ 'ਚ ਡੇਰਾ ਮੁੱਖੀ ਸੱਚਾ ਸੌਦਾ ਸਿਰਸਾ ਦੀ ਤਰਜ 'ਤੇ ਸੈੱਟ ਲਾਇਆ ਜਾਵੇਗਾ। ਇਸ ਦੀ ਜਾਣਕਾਰੀ ਫਿਲਮ ਨਿਰਦੇਸ਼ਕ ਰਾਕੇਸ਼ ਸਾਵੰਤ ਨੇ ਸ਼ਨੀਵਾਰ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਸੀ।

PunjabKesari
ਨਿਰਦੇਸ਼ਕ ਰਾਕੇਸ਼ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਤਰਜ 'ਤੇ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਇਕ ਮਿੱਤਰ ਦੇ ਫਾਰਮ ਹਾਊਸ 'ਚ ਹੂ-ਬ-ਹੂ ਰਾਮ ਰਹੀਮ ਦੇ ਸਿਰਸਾ ਡੇਰੇ ਵਰਗਾ ਸੈੱਟ ਤਿਆਰ ਕੀਤਾ ਜਾਵੇਗਾ। ਇਸ 'ਤੇ ਕਰੀਬ ਦੋ ਕਰੋੜ ਦੀ ਖਰਚ ਆਵੇਗਾ। ਫਿਲਮ ਲਈ ਰਾਮ ਰਹੀਮ ਦੀ ਗੁਫਾ ਵੀ ਬਣਾਈ ਜਾਵੇਗੀ, ਜਿਥੇ ਸਿਰਸਾ ਡੇਰੇ ਵਾਲੇ ਸਾਰੇ ਸ਼ੂਟ ਕੀਤੇ ਜਾਣਗੇ।

PunjabKesari

ਇਸ ਲਈ ਉਹ ਅਜੇ ਕਾਗਜੀ ਕਾਰਵਾਈ ਕਰਨ 'ਚ ਲੱਗੇ ਹੋਏ ਹਨ। ਕੇਂਦਰ ਸਰਕਾਰ ਤੇ ਕੋਰਟ ਤੋਂ ਕੁਝ ਮਨਜ਼ੂਰੀ ਲੈਣ ਦੀ ਵਿਵਸਥਾ ਅੰਤਮ ਪੜਾਅ 'ਤੇ ਹੈ। ਨਿਰਦੇਸ਼ਕ ਰਾਕੇਸ਼ ਦਾ ਕਹਿਣਾ ਹੈ ਕਿ 5 ਅਕਤੂਬਰ ਤੋਂ ਡੇਰੇ ਦਾ ਭਵ ਸੈੱਟ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

PunjabKesari

ਫਿਲਮ 'ਅਬ ਹੋਗਾ ਇਨਸਾਫ' ਦੀ ਸ਼ੂਟਿੰਗ ਬੀਤੇ ਕੁਝ ਦਿਨਾਂ ਤੋਂ ਦਿੱਲੀ ਦੀ ਵੱਖ-ਵੱਖ ਲੋਕੇਸ਼ਨਾਂ 'ਤੇ ਹੋ ਰਹੀ ਹੈ।

PunjabKesari

ਹਾਲ ਹੀ 'ਚ ਫਿਲਮ 'ਬੇਵਫਾ ਆਈਟਮ' ਫਿਲਮਾਇਆ ਗਿਆ ਹੈ। ਹੁਣ ਰਾਖੀ ਸਾਵੰਤ ਦੇ ਕੁਝ ਦਿਨਾਂ ਲਈ ਅਮਰੀਕਾ ਰਵਾਨਾ ਹੋਣ ਦੀ ਸੂਚਨਾ ਹੈ। ਫਿਲਮ ਯੂਨਿਟ ਵਲੋਂ ਇਸ ਸਾਲ ਦੇ ਅੰਤ ਤੱਕ ਫਿਲਮ ਬਣਨ ਦੀ ਗੱਲ ਆਖੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News