ਰਿਸ਼ੀ ਕਪੂਰ ਅਤੇ ਫਾਰੂਕ ਵਿਰੁੱਧ ਮੈਜਿਸਟ੍ਰੇਟ ਨੂੰ ਕੀਤੀ ਸ਼ਿਕਾਇਤ, ਦੇਸ਼-ਧ੍ਰੋਹੀ ਲਿਖ ਕੇ ਦੋਹਾਂ ਦੇ ਲਾਏ ਪੋਸਟਰ

11/18/2017 10:03:24 AM

ਜੰਮੂਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਬਾਰੇ ਬਿਆਨਬਾਜ਼ੀ ਕਰਨ ਦੇ ਮਾਮਲੇ 'ਚ ਫਿਲਮ ਅਭਿਨੇਤਾ ਰਿਸ਼ੀ ਕਪੂਰ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਵਿਰੁੱਧ ਜੰਮੂ ਦੇ ਸਮਾਜ ਸੇਵਕ ਸੁਕੇਸ਼ ਖਜੂਰੀਆ ਨੇ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਹੈ। ਖਜੂਰੀਆ ਨੇ ਮੈਜਿਸਟ੍ਰੇਟ ਨੂੰ ਦੰਡਾਵਲੀ ਦੀ ਧਾਰਾ-196 ਦੇ ਤਹਿਤ ਇਨ੍ਹਾਂ ਦੋਵਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀ. ਓ. ਕੇ. ਨੂੰ ਪਾਕਿਸਤਾਨ ਦਾ ਹਿੱਸਾ ਮੰਨਣ ਲਈ ਇਨ੍ਹਾਂ ਦੋਵਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਚਲਾਇਆ ਜਾਵੇ।
ਉਨ੍ਹਾਂ ਨੇ ਅਬਦੁੱਲਾ ਦੇ 11 ਨਵੰਬਰ ਨੂੰ ਦਿੱਤੇ ਉਸ ਬਿਆਨ ਦਾ ਜ਼ਿਕਰ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਪੀ. ਓ. ਕੇ. ਪਾਕਿਸਤਾਨ ਦਾ ਹੈ ਅਤੇ ਇਸ ਪਾਸੇ ਦਾ ਹਿੱਸਾ (ਜੰਮੂ-ਕਸ਼ਮੀਰ) ਭਾਰਤ ਦਾ ਹੈ। ਭਾਵੇਂ ਜਿੰਨੀਆਂ ਲੜਾਈਆਂ ਹੋ ਜਾਣ, ਇਹ ਹਿੱਸੇ ਬਦਲਣ ਵਾਲੇ ਨਹੀਂ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਫਿਲਮ ਅਭਿਨੇਤਾ ਰਿਸ਼ੀ ਕਪੂਰ ਵਿਰੁੱਧ ਮੁਕੱਦਮਾ ਦਰਜ ਹੋਣ ਮਗਰੋਂ ਸ਼ੁੱਕਰਵਾਰ ਨੂੰ ਦੋਵਾਂ ਦੇ ਪੋਸਟਰ 'ਤੇ ਦੇਸ਼-ਧ੍ਰੋਹੀ ਲਿਖ ਕੇ ਥਾਂ-ਥਾਂ ਚਿਪਕਾਇਆ ਗਿਆ। ਦੱਸ ਦੇਈਏ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਤੇ ਇਤਰਾਜ਼ਯੋਗ ਬਿਆਨ ਦੇਣ 'ਤੇ ਮਾਨਵ ਅਧਿਕਾਰ ਜਨ ਸ਼ਕਤੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਚੰਦਰ ਸ਼ੇਖਰ ਨੇ ਵੀਰਵਾਰ ਨੂੰ ਅਬਦੁੱਲਾ ਅਤੇ ਰਿਸ਼ੀ ਕਪੂਰ ਵਿਰੁੱਧ ਵਾਰਾਨਸੀ ਦੀ ਇਕ ਅਦਾਲਤ ਰਿੱਟ ਵੀ ਦਾਇਰ ਕੀਤੀ ਹੈ। ਇਸ ਵਿਚ ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ  ਰਿੱਟ ਨੂੰ ਪ੍ਰਵਾਨ ਕਰ ਕੇ ਮੁਕੱਦਮਾ ਚਲਾਇਆ ਜਾਵੇ। ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਰੁੱਧ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ। ਅਦਾਲਤ ਨੇ ਰਿੱਟ ਪ੍ਰਵਾਨ ਕਰਦੇ ਹੋਏ ਅਗਲੀ ਸੁਣਵਾਈ ਲਈ 21 ਨਵੰਬਰ ਦੀ ਤਰੀਕ ਤੈਅ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News