PM ਮੋਦੀ ਤੇ ਸ਼ਾਹ ਸਮੇਤ ਕਈ ਨੇਤਾਵਾਂ ਨੂੰ ਬੁਰਾ ਬੋਲਣ ਵਾਲੀ ਹਾਰਡ ਕੌਰ ਨੂੰ ਵੱਡਾ ਝਟਕਾ

8/14/2019 10:26:58 AM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਰੈਪਰ ਹਾਰਡ ਕੌਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਪ੍ਰਯੋਗ ਕਰਨਾ ਭਾਰੀ ਪਿਆ। ਦਰਅਸਲ, ਹੁਣ ਟਵਿਟਰ ਨੇ ਹਾਰਡ ਕੌਰ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ। ਇਸ ਅਕਾਊਂਟ ਤੋਂ ਉਹ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਹਾਰਡ ਕੌਰ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਲਈ ਬੇਹੱਦ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ ਸੀ। ਇਸ ਵੀਡੀਓ 'ਚ ਹਾਰਡ ਕੌਰ ਨਾਲ ਕੁਝ ਖਾਲਿਸਤਾਨ ਸਮਰਥਕ ਵੀ ਖੜ੍ਹੇ ਨਜ਼ਰ ਆ ਰਹੇ ਸਨ, ਜੋ ਉਸ ਦੀ ਹਾਂ 'ਚ ਹਾਂ ਮਿਲਾ ਰਹੇ ਸਨ। ਲਗਭਗ 2.20 ਮਿੰਟ ਦੀ ਕਲਿੱਪ 'ਚ ਹਾਰਡ ਕੌਰ ਨੇ ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ ਸੀ ਅਤੇ ਟਵਿਟਰ 'ਤੇ ਹਾਰਡ ਕੌਰ ਦਿਨਭਰ ਟਰੈਂਡ ਕਰ ਰਹੀ ਸੀ। ਇਸ ਵੀਡੀਓ ਨੂੰ ਟਵਿਟਰ 'ਤੇ ਪੋਸਟ ਕਰਨ ਤੋਂ ਬਾਅਦ ਹਾਰਡ ਕੌਰ ਨੇ ਇੰਸਟਾਗ੍ਰਾਮ 'ਤੇ ਆਪਣੇ ਗੀਤ ਦਾ ਇਕ ਪ੍ਰਮੋਸ਼ਨਲ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ ਦਾ ਸਿਰਲੇਖ ਵੀ ਆਰ ਵਾਰਿਯਰਸ ਹੈ। ਇਸ ਵੀਡੀਓ 'ਚ ਵੀ ਖਾਲਿਸਤਾਨ ਸਮਰਥਕ ਨਜ਼ਰ ਆ ਰਹੇ ਹਨ। 

ਦੱਸਣਯੋਗ ਹੈ ਕਿ ਜੂਨ 'ਚ ਹਾਰਡ ਕੌਰ ਦੇ ਖਿਲਾਫ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੇ ਆਰ. ਐੱਸ. ਐੱਸ. ਚੀਫ ਮੋਹਨ ਭਾਗਵਤ ਦੇ ਖਿਲਾਫ ਅਪਸ਼ਬਦਾਂ ਦਾ ਪ੍ਰਯੋਗ ਕਰਨ 'ਤੇ ਦੇਸ਼ਦ੍ਰੇਹ ਦਾ ਮੁਕੱਦਮਾ ਕੀਤਾ ਗਿਆ ਸੀ। ਇਸ ਸਬੰਧ 'ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 124 ਏ, 153 ਏ, 500, 505 ਦੇ ਤਹਿਤ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News