ਜੇਕਰ ਹੇਮਾ ਨੂੰ ਨਾ ਜਿਤਾਇਆ ਤਾਂ ਟੈਂਕੀ ''ਤੇ ਚੜ੍ਹ ਜਾਵਾਂਗਾ : ਧਰਮਿੰਦਰ

Monday, April 15, 2019 4:07 PM

ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਦੇ ਹੀਮੈਨ ਧਰਮਿੰਦਰ ਐਤਵਾਰ ਨੂੰ ਆਪਣੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੇ ਸਪੋਰਟ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨ ਮੁਥਰਾ ਪਹੁੰਚੇ ਸਨ। ਹੇਮਾ ਮਾਲਿਨੀ ਲੋਕ ਸਭਾ ਚੋਣਾਂ 2019 'ਚ ਮਥੁਰਾ ਤੋਂ ਬੀ. ਜੇ. ਪੀ. ਉਮੀਦਵਾਰ ਹੈ। ਧਰਮਿੰਦਰ ਮੁੰਬਈ ਤੋਂ ਖਾਸ ਹੇਮਾ ਮਾਲਿਨੀ ਨੂੰ ਸਪੋਰਟ ਕਰਨ ਲਈ ਮਥੁਰਾ ਪਹੁੰਚੇ। ਚੋਣ ਜਨ ਸਭਾ 'ਚ ਧਰਮਿੰਦਰ ਨੇ ਫਿਲਮੀ ਸਟਾਈਲ 'ਚ ਹੇਮਾ ਮਾਲਿਨੀ ਲਈ ਵੋਟ ਦੀ ਅਪੀਲ ਕੀਤੀ।

ਧਰਮਿੰਦਰ ਨੇ ਫਿਲਮ 'ਸ਼ੋਅਲੇ' ਦੇ ਵੀਰੂ ਦੇ ਅੰਦਾਜ਼ 'ਚ ਚੋਣ ਰੈਲੀ ਨੂੰ ਸੰਬੋਧਿਤ ਕੀਤੀ। ਧਰਮਿੰਦਰ ਨੇ ਪਿੰਡ ਵਾਲਿਆਂ ਤੋਂ ਆਪਣੀ ਬਸੰਤੀ ਲਈ ਵੋਟਾਂ ਦੀ ਅਪੀਲ ਕਰਦੇ ਹੋਏ ਕਿਹਾ, ''ਪਿੰਡ ਵਾਲਿਓ ਜੇਕਰ ਤੁਸੀਂ ਹੇਮਾ ਮਾਲਿਨੀ ਨੂੰ ਚੰਗੀਆਂ ਵੋਟਾਂ ਨਾਲ ਜਿਤਾਇਆ ਤਾਂ ਇਸ ਪਿੰਡ 'ਚ ਜਿਹੜੀ ਟੈਂਕੀ ਹੈ ਨਾ...ਮੈਂ ਉਸ 'ਤੇ ਚੜ੍ਹ ਜਾਓਗਾ।'' ਧਰਮਿੰਦਰ ਦੇ ਡਾਇਲਾਗ ਸੁਣਨ ਤੋਂ ਬਾਅਦ ਪੂਰੀ ਜਨ ਸਭਾ ਤਾੜੀਆਂ ਨਾਲ ਗੂੰਜ ਉੱਠੀ।

PunjabKesari
ਧਰਮਿੰਦਰ ਨੇ ਕਿਹਾ ਕਿ ਪੰਜਾਬ ਤੋਂ ਆਸਮ ਤੱਕ ਅਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਹਰ ਬੱਚਾ, ਬਜ਼ੁਰਗ ਤੇ ਜਵਾਨ ਭਾਰਤ ਦੇਸ਼ ਨੂੰ ਆਪਣੀ ਮਾਂ ਸਮਝੇ ਅਤੇ ਭਾਰਤ ਦੇਸ਼ ਦੀ ਉੱਨਤੀ ਲਈ ਜੀ ਜਾਨ ਨਾਲ ਮਿਹਨਤ ਕਰੇ। ਅਸੀਂ ਭਾਰਤ ਨੂੰ ਮਾਂ ਆਖਦੇ ਹਾਂ। ਮਾਂ ਸਮਝਣਾ ਵੀ ਸ਼ੁਰੂ ਕਰ ਦੋ ਦੋਸਤਾਂ, ਜਿਸ ਦਿਨ ਤੁਹਾਡੀ ਮਾਂ ਵੱਲ ਕੋਈ ਅੱਖ ਚੁੱਕ ਕੇ ਦੇਖਦਾ ਲਵੇਗਾ , ਉਸ ਦੀ ਅੱਖ ਫੋੜ ਦਿਓਗੇ ਤੁਸੀਂ।

PunjabKesari
ਧਰਮਿੰਦਰ ਦੇ ਮਥੁਰਾ ਤੋਂ ਖੁਸ਼ ਹੇਮਾ ਮਾਲਿਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਅੱਜ ਮੇਰੇ ਲਈ ਬਹੁਤ ਖਾਸ ਦਿਨ ਹੈ। ਧਰਮਿੰਦਰ ਜੀ ਮਥੁਰਾ ਆ ਕੇ ਪੂਰੇ ਦਿਨ ਮੇਰੇ ਨਾਲ ਕੈਂਪੇਨ ਕਰ ਰਹੇ ਹਨ। ਪਬਲਿਕ ਉਨ੍ਹਾਂ ਨੂੰ ਦੇਖਣ ਅਤੇ ਸੁਣਨ ਦਾ ਇੰਤਜ਼ਾਰ ਕਰ ਰਹੀ ਸੀ। ਇਹ ਤਸਵੀਰ ਮੇਰੇ ਮਥੁਰਾ 'ਚ ਬਣੇ ਘਰ 'ਤੇ ਚੋਣ ਸਭਾ 'ਤੇ ਜਾਣ ਤੋਂ ਪਹਿਲਾ ਦੀ ਕਲਿੱਕ ਕੀਤੀ ਗਈ ਹੈ।

PunjabKesari
ਦੱਸਣਯੋਗ ਹੈ ਕਿ ਹੇਮਾ ਮਾਲਿਨੀ ਚੋਣ ਮੈਦਾਨ 'ਚ ਜਿੱਤ ਦਰਜ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

PunjabKesari

ਬੀਤੇ ਦਿਨੀਂ ਹੇਮਾ ਮਾਲਿਨੀ ਦੀ ਮਥੁਰਾ ਦੇ ਖੇਤਾਂ 'ਚ ਕਣਕ ਵੱਡਦਿਆ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਪ੍ਰਚਾਰ ਕਰਦੇ ਸਮੇਂ ਹੇਮਾ ਮਾਲਿਨੀ ਮਥੁਰਾ ਦੇ ਖੇਤਾਂ 'ਚ ਚਲੀ ਗਈ ਸੀ ਅਤੇ ਉਥੇ ਮੌਜ਼ੂਦਾ ਲੋਕਾਂ ਨਾਲ ਕਣਕ ਦੀ ਵਾਡੀ ਕੀਤੀ ਸੀ। 

PunjabKesari

PunjabKesari
 


Edited By

Sunita

Sunita is news editor at Jagbani

Read More