ਜਾਂਚ-ਪੜਤਾਲ ਦੌਰਾਨ ਹਨੀਪ੍ਰੀਤ ਦੀ ਹੈਰਾਨੀਜਨਕ ਅਸਲੀਅਤ ਆਈ ਸਾਹਮਣੇ, ਖੁੱਲ੍ਹੇ ਕਈ ਰਾਜ਼!!

9/12/2017 12:21:00 PM

ਮੁੰਬਈ— ਡੇਰਾ ਸੱਚਾ ਸੌਦਾ 'ਚ ਗੁਰਮੀਤ ਰਾਮ ਰਹੀਮ ਤੋਂ ਬਾਅਦ ਹਨੀਪ੍ਰੀਤ ਸੀ, ਜਿਸ ਦੇ ਇਸ਼ਾਰਿਆਂ ਤੋਂ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ। ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਉਸ ਦੇ ਪਿਤਾ-ਧੀ ਦੇ ਰਿਸ਼ਤੇ 'ਤੇ ਵੀ ਲੋਕ ਸਵਾਲ ਕਰਨ ਲੱਗੇ ਹਨ। ਰਾਮ ਰਹੀਮ ਵਾਂਗ ਹਨੀਪ੍ਰੀਤ ਦਾ ਵੀ ਜੀਵਨ ਰਹੱਸਾਂ ਨਾਲ ਭਰਪੂਰ ਹੈ। ਹਾਲਾਂਕਿ ਹੁਣ ਇਕ-ਇਕ ਕਰ ਕੇ ਪਰਦੇ ਉੱਠਣ ਲੱਗੇ ਹਨ। ਡੇਰਾ ਭਗਤ ਉਸ ਨੂੰ ਕਈ ਗੁਣਾਂ ਨਾਲ ਭਰਪੂਰ ਮੰਨਦੇ ਹਨ। ਐਕਟਿੰਗ, ਰਾਈਟਿੰਗ, ਡਾਇਰੈਕਸ਼ਨ ਉਸ ਦੇ ਖੱਬੇ ਹੱਥ ਦੀ ਖੇਡ ਦੱਸੀ ਜਾਂਦੀ ਹੈ। ਖੁਦ ਉਸ ਦਾ ਦਾਅਵਾ ਹੈ ਕਿ ਉਹ ਬਾਬਾ ਦੇ ਅਸ਼ੀਰਵਾਦ ਤੋਂ ਅਜਿਹੇ ਕੰਮ ਚੁੱਟਕੀਆਂ 'ਚ ਕਰ ਲੈਂਦੀ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਹਨੀਪ੍ਰੀਤ ਨੇ ਐੱਮ. ਬੀ. ਏ. ਕੀਤੀ ਹੋਈ ਹੈ ਪਰ ਸੂਤਰਾਂ ਮੁਤਾਬਕ ਜੋ ਜਾਣਕਾਰੀ ਉਸ ਦੀ ਪੜ੍ਹਾਈ ਨੂੰ ਲੈ ਕੇ ਸਾਹਮਣੇ ਆਈ ਹੈ, ਉਹ ਬੇਹੱਦ ਹੈਰਾਨੀਜਨਕ ਹੈ।

PunjabKesari

ਤੁਸੀਂ ਯਕੀਨ ਨਹੀਂ ਕਰ ਸਕੋਗੇ ਕਿ ਇੰਨੀ ਘੱਟ ਪੜ੍ਹੀ-ਲਿਖੀ ਰਾਮ ਰਹੀਮ ਦੇ ਸਾਮਰਾਜ ਨੂੰ ਸੰਭਾਲਦੀ ਸੀ। ਜਾਣਕਾਰੀ ਮੁਤਾਬਕ ਹਨੀਪ੍ਰੀਤ ਨੂੰ ਡੇਰਾ ਦੇ ਭਗਤ ਹਾਈ ਐਜੂਕੇਟਿਡ ਮੰਨਦੇ ਸਨ। ਉਸ ਦੇ ਐੱਮ. ਬੀ. ਏ. ਹੋਣ ਦੀ ਚਰਚਾ ਵੀ ਸਾਹਮਣੇ ਆਈ ਪਰ ਹਨੀਪ੍ਰੀਤ ਸਿਰਫ 12ਵੀਂ ਪਾਸ ਹੈ। ਇਸ ਦਾ ਸਬੂਤ ਵੀ ਹੈ ਅਤੇ ਇਹ ਜਾਣਕਾਰੀ ਕਿਸੇ ਹੋਰ ਨੇ ਨਹੀਂ ਬਲਕਿ ਉਸ ਨੇ ਖੁਦ ਹੀ ਦਿੱਤੀ ਹੈ। ਅਸਲ 'ਚ ਹਨੀਪ੍ਰੀਤ ਇੰਡੀਅਨ ਫਿਲਮ ਅਤੇ ਡਾਇਰੈਕਟਰ ਐਸੋਸੀਏਸ਼ਨ ਦੀ ਮੈਂਬਰ ਸੀ। ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਿਛਲੇ ਦਿਨੀਂ ਐਸੋਸੀਏਸ਼ਨ ਨੇ ਦੋਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।

PunjabKesari

ਪਰ  ਤਹਿਕੀਕਾਤ ਕਰਦਿਆਂ ਹਨੀਪ੍ਰੀਤ ਦਾ ਇਕ ਫਾਰਮ ਹੱਥ ਲੱਗਾ ਹੈ, ਜਿਸ 'ਚ ਉਸ ਦੀ ਅਸਲੀਅਤ ਹੱਥ ਲੱਗੀ ਹੈ। ਫਾਰਮ ਦੇ ਐਜੂਕੇਸ਼ਨ ਕਾਲਮ 'ਚ ਹਨੀ ਨੇ ਖੁਦ ਦੇ 10+2 ਭਾਵ 12ਵੀਂ ਤੱਕ ਪੜ੍ਹੀ-ਲਿਖੀ ਹੋਣ ਦੀ ਗੱਲ ਮੰਨੀ ਹੈ। ਐਸੋਸੀਏਸ਼ਨ ਵਲੋਂ ਇਹ ਮੈਂਬਰਸ਼ਿੱਪ ਮਾਰਚ 2016 'ਚ ਜਾਰੀ ਕੀਤੀ ਗਈ ਸੀ। ਉਸ ਨੂੰ ਉਮਰ ਭਰ ਦੀ ਮੈਂਬਰਸ਼ਿੱਪ ਦਿੱਤੀ ਗਈ ਸੀ। ਪਿਤਾ ਦੇ ਕਾਲਮ 'ਚ ਉਸ ਨੇ ਰਾਮ ਰਹੀਮ ਦਾ ਨਾਂ ਪਾਇਆ ਸੀ, ਜਦਕਿ ਪਤਾ ਸਿਰਸਾ ਸਥਿਤ ਡੇਰੇ ਦਾ ਦਿੱਤਾ ਸੀ।

PunjabKesari

ਫਾਰਮ 'ਚ ਉਸ ਨੇ ਆਪਣੀ ਜਨਮ ਮਿਤੀ ਜੁਲਾਈ 1980 ਦੱਸੀ ਹੈ। ਉਹ ਸਿੰਟਾ ਦੀ ਵੀ ਮੈਂਬਰ ਸੀ ਅਤੇ ਮਾਇਆਨਗਰੀ 'ਚ ਉਸ ਦੇ ਕਈ ਟਿਕਾਣੇ ਸਨ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਭੜਕੀ ਹਿੰਸਾ ਤੋਂ ਬਾਅਦ ਹੀ ਹਨੀਪ੍ਰੀਤ ਗਾਇਬ ਹੈ। ਏਜੰਸੀਆਂ ਉਸ ਦੀ ਤਲਾਸ਼ 'ਚ ਹੈ। ਆਖਿਰੀ ਵਾਕ ਉਸ ਨੂੰ ਨੇਪਾਲ ਦੀ ਸਰਹੱਦ 'ਤੇ ਦੇਖੇ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

PunjabKesari

ਪਿਛਲੇ ਦਿਨੀਂ ਪਤਾ ਲੱਗਾ ਕਿ ਬਾਂਦ੍ਰਾ ਜੇ ਪਲੈਟੀਨਮ ਬਿਲਡਿੰਗ 'ਚ ਰਾਮ ਰਹੀਮ ਨੇ ਕਈ ਫਲੈਟਸ ਲੈ ਰੱਖੇ ਸਨ। ਫਲੈਟ ਨੰਬਰ 202 'ਚ ਜਿੱਥੇ ਰਾਮ ਰਹੀਮ ਦੇ ਲੋਕ ਰਹਿੰਦੇ ਹੁੰਦੇ ਸਨ। ਉੱਥੇ ਦੂਜੇ ਪਾਸੇ ਦੀ ਬਿਲਡਿੰਗ 'ਚ 11ਵੀਂ ਅਤੇ 12ਵੀਂ ਮੰਜ਼ਿਲ ਦੇ ਫਲੈਟ ਨੂੰ ਵੀ ਰਾਮ ਰਹੀਮ ਨੇ ਲੈ ਰਖਿਆ ਸੀ ਅਤੇ ਉਹ ਉੱਥੇ ਹਨੀਪ੍ਰੀਤ ਦੇ ਨਾਲ ਰਹਿੰਦਾ ਸੀ। ਇਹ ਸਾਰੇ ਫਲੈਟਜ਼ ਕਿਰਾਏ 'ਤੇ ਲਏ ਗਏ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News