ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨੁਪਮ ਖੇਰ ਦਾ ਇਹ ਤੋਹਫਾ

8/14/2019 12:25:00 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਦਿੱਗਜ਼ ਐਕਟਰ ਅਨੁਪਮ ਖੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਆਟੋਬਾਇਓਗ੍ਰਾਫੀ Lessons Life Taught Me Unknowingly ਤੋਹਫੇ ਵਜੋਂ ਦਿੱਤੀ ਹੈ। ਇਸ ਖਾਸ ਮੌਕੇ ਦੀਆਂ ਤਸਵੀਰਾਂ ਅਨੁਪਮ ਖੇਰ ਨੇ ਟਵੀਟ ਕਰਕੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਅਨੁਪਮ ਖੇਰ ਪੀ. ਐੱਮ. ਮੋਦੀ  ਨੂੰ ਆਪਣੀ ਆਟੋਬਾਇਓਗ੍ਰਾਫੀ ਦਿੰਦੇ ਹੋਏ ਪੋਜ਼ ਦੇ ਰਹੇ ਹਨ। ਅਨੁਪਮ ਖੇਰ ਨੇ ਟਵੀਟ ਕਰਕੇ ਲਿਖਿਆ, ''ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਆਪਣੀ ਆਟੋਬਾਇਓਗ੍ਰਾਫੀ  Lessons Life Taught Me Unknowingly ਦਾ ਕਵਰ ਤੁਹਾਡੇ ਨਾਲ ਸ਼ੇਅਰ ਕਰਕੇ ਮੈਨੂੰ ਖੁਸ਼ੀ ਹੈ। ਤੁਸੀਂ ਸਾਡੇ ਵਰਗੇ ਲੱਖਾਂ ਲੋਕਾਂ ਨੂੰ ਦੇਸ਼ ਲਈ ਆਪਣਾ ਬੈਸਟ ਦੇਣ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਸਾਰੀਆਂ ਸਿੱਖਿਆਵਾਂ ਲਈ ਧੰਨਵਾਦ, ਜਿਹੜੀਆਂ ਲੋਕਾਂ ਨੂੰ ਤੁਹਾਡੇ ਤੋਂ ਮਿਲੀਆਂ। ਜੈ ਹੋ ਔਰ ਜੈ ਹਿੰਦ।''

PunjabKesari
ਅਨੁਪਮ ਖੇਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੀ. ਐੱਮ. ਮੋਦੀ ਨੇ ਲਿਖਿਆ, ''ਜਾਨੇ ਅਣਜਾਨੇ 'ਚ ਸਾਡੇ ਦੋਵਾਂ ਕੋਲ ਅਜਿਹਾ ਬਹੁਤ ਕੁਝ ਹੈ, ਜੋ ਇਕ-ਦੂਜੇ ਤੋਂ ਸਿੱਖ ਸਕਦੇ ਹਾਂ। ਖੁਦ ਨੂੰ ਸਿੱਖਿਆ ਦੇਣ ਦੀ ਪ੍ਰੀਕਿਰਿਆ ਕਦੇ ਖਤਮ ਨਹੀਂ ਹੋਣੀ ਚਾਹੀਦੀ। ਅਸੀਂ ਸਾਰੀਆਂ ਨਵੀਆਂ ਚੀਜ਼ਾਂ ਨੂੰ ਸਿੱਖਦੇ ਅਤੇ ਯਾਦ ਕਰਦੇ ਰਹੇ। ਤੁਹਾਡੀ ਕਿਤਾਬ ਲਈ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਤੁਹਾਡੇ ਅਨੁਭਵ ਪੜ੍ਹ ਕੇ ਮਜ਼ਾ ਆਵੇਗਾ।'' ਪੀ. ਐੱਮ. ਮੋਦੀ ਦੇ ਰਿਐਕਸ਼ਨ ਤੋਂ ਬਾਅਦ ਅਨੁਪਮ ਖੇਰ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, ''ਧੰਨਵਾਦ ਪੀ. ਐੱਮ. ਨਰਿੰਦਰ ਮੋਦੀ ਜੀ ਤੁਹਾਡੀਆਂ ਸ਼ੁੱਭਕਾਮਨਾਵਾਂ ਲਈ। ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।''


ਦੱਸ ਦਈਏ ਕਿ ਅਨੁਪਮ ਖੇਰ ਦੀ ਜ਼ਿੰਦਗੀ ਉਤਰਾਅ-ਚੜਾਅ ਨਾਲ ਭਰੀ ਰਹੀ ਹੈ। ਅੱਜ ਉਹ ਬਾਲੀਵੁੱਡ ਦੇ ਮੋਸਟ ਟੈਲੇਂਟਡ ਤੇ ਵਰਸਟਾਈਲ ਐਕਟਰਾਂ 'ਚੋਂ ਇਕ ਹਨ। ਪਿਛਲੇ ਦਿਨੀਂ ਇਕ ਇੰਟਰਵਿਊ ਦੌਰਾਨ ਅਨੁਪਮ ਖੇਰ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਬਾਇਓਗ੍ਰਾਫੀ ਬਣੇਗੀ ਤਾਂ ਬਲਾਕਬਸਟਰ ਰਹੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News