ਸੰਜੇ ਗਾਂਧੀ ਦੀ ਬੇਟੀ ਹੋਣ ਦਾ ਪ੍ਰਿਯਾ ਨੇ ਕੀਤਾ ਦਾਅਵਾ, 'ਇੰਦੂ ਸਰਕਾਰ' 'ਤੇ ਰੋਕ ਲਾਉਣ ਦੀ ਕੀਤੀ ਮੰਗ

7/23/2017 1:03:51 PM

ਮੁੰਬਈ— ਸੰਜੇ ਗਾਂਧੀ ਦੀ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਇਕ ਪ੍ਰਿਯਾ ਸਿੰਘ ਪਾਲ ਨੇ ਬੰਬੇ ਹਾਈਕੋਰਟ ਨੂੰ 'ਇੰਦੂ ਸਰਕਾਰ' ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਹ ਇਸ ਫਿਲਮ ਨੂੰ ਲੈ ਕੇ ਡਾਇਰੈਕਟਰ ਮਧੁਰ ਭੰਡਾਰਕਰ ਨੂੰ ਨੋਟਿਸ ਵੀ ਭੇਜ ਚੁੱਕੀ ਹੈ। ਦੱਸ ਦੇਈਏ ਕਿ ਇੰਦੂ ਸਰਕਾਰ ਫਿਲਮ ਇੰਦਰਾ ਗਾਂਧੀ ਦੇ ਪੀ. ਐੱਮ. ਰਹਿੰਦੇ ਦੇਸ਼ ਵਿਚ 1975 ਵਿਚ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਿਯਾ ਨੇ ਬੰਬੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ।

PunjabKesari

ਉਨ੍ਹਾਂ ਨੇ ਕੋਰਟ ਅੱਗੇ ਭੰਡਾਰਕਰ ਨੂੰ ਇਹ ਦੱਸਣ ਦਾ ਨਿਰਦੇਸ਼ ਦੇਣ ਲਈ ਕਿਹਾ ਹੈ ਕਿ, ਫਿਲਮ ਦੀ ਅਸਲੀਅਤ ਕੀ ਹੈ ਅਤੇ ਫਿਲਮ ਦੀ ਕਹਾਣੀ ਕੀ ਹੈ। ਭੰਡਾਰਕਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਇੰਦੂ ਸਰਕਾਰ ਫਿਲਮ ਦਾ ਸਿਰਫ਼ 30 ਫੀਸਦੀ ਹਿੱਸਾ ਹੀ ਅਸਲੀਅਤ 'ਤੇ ਆਧਾਰਿਤ ਹੈ, ਬਾਕੀ ਫਿਲਮ ਕਾਲਪਨਿਕ ਹੈ।ਪਾਲ ਨੇ ਪਟੀਸ਼ਨ ਵਿਚ ਇਸ ਫਿਲਮ 'ਤੇ ਉਦੋਂ ਤੱਕ ਰੋਕ ਲਗਾਉਣ ਦੀ ਮੰਗ ਕੀਤੀ ਹੈ, ਜਦੋਂ ਤੱਕ ਭੰਡਾਰਕਰ ਇਸ ਦਾ ਅਸਲੀਅਤ ਵਾਲਾ ਹਿੱਸਾ ਨਹੀਂ ਹਟਾਉਂਦੇ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਕਾਂਗਰਸ ਇਸ ਦਾ ਪਹਿਲਾਂ ਹੀ ਵਿਰੋਧ ਕਰ ਰਹੀ ਹੈ। 

PunjabKesari
ਪ੍ਰਿਯਾ ਨੇ ਇੰਦੂ ਸਰਕਾਰ ਫਿਲਮ ਦੇ ਲਈ ਹਾਲ ਹੀ ਵਿਚ ਮਧੁਰ ਭੰਡਾਰਕਰ ਨੂੰ ਨੋਟਿਸ ਵੀ ਭੇਜਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਫਿਲਮ ਵਿਚ ਉਨ੍ਹਾਂ ਦੇ ਪਿਤਾ ਸੰਜੇ ਗਾਂਧੀ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਪਿਆ। ਦੱਸ ਦੇਈਏ ਕਿ ਸੰਜੇ ਗਾਂਧੀ ਦੀ 1980 ਵਿਚ ਜਹਾਜ ਕ੍ਰੈਸ਼ ਵਿਚ ਮੌਤ ਹੋ ਗਈ ਸੀ। ਪ੍ਰਿਯਾ ਦੀ ਫੇਸਬੁੱਕ ਪ੍ਰੋਫਾਈਲ ਦੇ ਮੁਤਾਬਕ ਉਹ ਭਾਰਤ ਸਰਕਾਰ ਵਿਚ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਰਹਿ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਪ੍ਰਾਈਵੇਟ ਚੈਨਲ ਵਿਚ ਐਂਕਰ ਵੀ ਰਹੀ ਹੈ।ਪ੍ਰਿਯਾ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਮੈਨੂੰ ਇਹ ਕਹਿਣ ਵਿਚ ਕੋਈ ਸ਼ਰਮ ਨਹੀਂ ਹੈ ਕਿ ਸੰਜੇ ਗਾਂਧੀ ਮੇਰੇ ਜੈਵਿਕ ਪਿਤਾ ਸਨ ਅਤੇ ਜਦੋਂ ਮੈਂ ਪੈਦਾ ਹੋਈ ਸੀ ਤਾਂ ਮੇਰਾ ਨਾਂ ਪ੍ਰਿਯਾਦਰਸ਼ਨੀ ਰੱਖਿਆ ਗਿਆ ਸੀ। ਮੈਂ ਹਿੰਦੂ ਪਾਰਸੀ ਸੀ। ਇਕ ਸਿੱਖ ਪਰਿਵਾਰ ਵਿਚ ਪਲ਼ੀ ਵਧੀ। ਮੇਰੀ ਮਾਂ ਯਹੂਦੀ ਸੀ। ਮੈਨੂੰ ਇਹ ਗੱਲ ਮੇਰੀ ਮਾਂ ਅਤੇ ਆਂਟੀ ਵਿਮਲਾ ਗੁਜਰਾਲ ਨੇ ਦੱਸੀ ਸੀ। ਸਾਲਾਂ ਤੋਂ ਇਹ ਸੱਚ ਮੈਂ ਦਬਾਇਆ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News