ਸ਼ਾਹਰੁਖ, ਬੱਚਨ ਪਰਿਵਾਰ ਤੋਂ ਬਾਅਦ ਅਜੇ ਦੇਵਗਨ ਨੂੰ ED ਨੇ ਭੇਜਿਆ ਨੋਟਿਸ

7/23/2017 2:50:52 PM

ਮੁੰਬਈ— ਬਾਲੀਵੁੱਡ ਦੇ ਕਈ ਵੱਡੇ ਨਾਂ ਵਿਦੇਸ਼ਾਂ 'ਚ ਭੇਜੇ ਗਏ ਪੈਸੇ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ 'ਚ ਸਿਰਫ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਤੇ ਬੱਚਨ ਪਰਿਵਾਰ ਹੀ ਸ਼ਾਮਲ ਨਹੀਂ ਸਗੋਂ ਅਜੇ ਦੇਵਗਨ ਦਾ ਨਾਂ ਵੀ ਹੈ। ਬੱਚਨ ਪਰਿਵਾਰ ਦੇ ਸਾਰੇ ਮੈਂਬਰਾਂ ਕੋਲੋਂ ਵੀ ਸਰਕਾਰੀ ਏਜੰਸੀ ਨੇ ਪਿਛਲੇ 13 ਸਾਲਾਂ 'ਚ ਵਿਦੇਸ਼ ਭੇਜੇ ਗਏ ਪੈਸੇ ਦੀ ਜਾਣਕਾਰੀ ਮੰਗੀ ਹੈ। ਅਜੇ ਦੇਵਗਨ ਨੂੰ ਵੀ ਈ. ਡੀ. ਨੇ ਨੋਟਿਸ ਭੇਜ ਕੇ ਦੇਸ਼ 'ਚੋਂ ਬਾਹਰ ਭੇਜੇ ਪੈਸਿਆਂ ਬਾਰੇ ਪੁੱਛਿਆ। 
ਅਮਿਤਾਭ ਬੱਚਨ, ਉਨ੍ਹਾਂ ਦੀ ਪਤਨੀ ਜਯਾ ਬੱਚਨ, ਪੁੱਤਰ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਅਜੇ ਦੇਵਗਨ ਨੂੰ ਈ. ਡੀ. ਨੇ ਪਿਛਲੇ ਮਹੀਨੇ 'ਫੇਮਾ' ਦੇ ਅਧੀਨ ਨੋਟਿਸ ਭੇਜਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News