ਰਾਹੁਲ ਗਾਂਧੀ 'ਤੇ ਵਰ੍ਹੀ ਇਹ ਬਾਲੀਵੁੱਡ ਅਦਾਕਾਰ, ਕਿਹਾ- 'ਦੇਸ਼ ਵਾਸੀ ਕੀਤੇ ਸ਼ਰਮਿੰਦਾ'

Friday, May 17, 2019 12:43 PM
ਰਾਹੁਲ ਗਾਂਧੀ 'ਤੇ ਵਰ੍ਹੀ ਇਹ ਬਾਲੀਵੁੱਡ ਅਦਾਕਾਰ, ਕਿਹਾ- 'ਦੇਸ਼ ਵਾਸੀ ਕੀਤੇ ਸ਼ਰਮਿੰਦਾ'

ਮੁੰਬਈ (ਬਿਊਰੋ) — ਦੇਸ਼ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਟਰੋਲਰਸ ਦੇ ਨਿਸ਼ਾਨੇ 'ਤੇ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਟਵਿਟਰ ਪੋਸਟ 'ਚ ਲਿਖਿਆ ਸੀ, ''ਡਿਕਸ਼ਨਰੀ 'ਚ ਇਕ ਨਵਾਂ ਸ਼ਬਦ 'ਮੋਦੀਲਾਈ' ਜੁੜ ਗਿਆ ਹੈ, ਜੋ ਕਿ ਪੂਰੀ ਦੁਨੀਆ 'ਚ ਲੋਕਪ੍ਰਿਯ ਹੋ ਰਿਹਾ ਹੈ।'' ਰਾਹੁਲ ਦੀ ਇਸ ਪੋਸਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ 'ਚ ਆਕਸਫੋਰਡ ਡਿਕਸ਼ਨਰੀਜ਼ ਦੇ ਵੀ ਰਾਹੁਲ ਦੇ ਦਾਅਵੇ ਨੂੰ ਨਕਾਰਦੇ ਹੋਏ ਕਿਹਾ, 'ਮੋਦੀਲਾਈ' ਵਰਗੇ ਸ਼ਬਦ ਨਹੀਂ ਹੈ। ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਨੇ ਵੀ ਰਾਹੁਲ 'ਤੇ ਨਿਸ਼ਾਨਾ ਸਾਧਿਆ।

 

ਅਦਾਕਾਰਾ ਨੇ ਰਾਹੁਲ ਦੇ ਇਸ ਟਵੀਟ 'ਤੇ ਲਿਖਿਆ, ''ਰਾਹੁਲ ਗਾਂਧੀ ਨੇ ਅਜਿਹਾ ਕਰਕੇ ਦੇਸ਼ ਵਾਸੀਆਂ ਨੂੰ ਸ਼ਰਮਿੰਦਗੀ ਮਹਿਸੂਸ ਕਰਵਾਈ ਹੈ। ਉਸ ਦੇ ਹੰਕਾਰ ਤੇ ਮਦਰਸਾ 'ਚ ਪੜਾਈ ਦੌਰਾਨ ਅੱਜ ਦੇਸ਼ ਵਾਸੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ।'' ਆਕਸਫੋਰਡ ਡਿਕਸ਼ਨਰੀਜ਼ ਨੇ ਵੀ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਰਾਹੁਲ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਤੇ ਲਿਖਿਆ 'ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਆਕਸਫੋਰਡ ਡਿਕਸ਼ਨਰੀਜ਼ 'ਚ 'ਮੋਦੀਲਾਈ' ਸ਼ਬਦ ਦੀ ਐਂਟਰੀ ਦਿਖਾਉਣ ਵਾਲੀ ਤਸਵੀਰ ਫਰਜੀ ਹੈ, ਸਾਡੀ ਕਿਸੇ ਵੀ ਡਿਕਸ਼ਨਰੀਜ਼ 'ਚ ਇਹ ਸ਼ਬਦ ਮੌਜੂਦ ਨਹੀਂ ਹੈ।'

 


ਦੱਸਣਯੋਗ ਹੈ ਕਿ ਰਾਹੁਲ ਨੇ ਬੀਤੇ ਬੁੱਧਵਾਰ ਇਹ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਆਕਸਫੋਰਡ ਡਿਕਸ਼ਨਰੀਜ਼ 'ਚ 'ਮੋਦਲਾਈ' ਸ਼ਬਦ ਜੋੜਿਆ ਗਿਆ ਹੈ, ਜੋ ਲੋਕਪ੍ਰਿਯ ਹੈ। ਰਾਹੁਲ ਨੇ 'ਮੋਦੀਲਾਈ' ਨਾਮਕ ਜਿਸ ਸ਼ਬਦ ਦੀ ਗੱਲ ਕੀਤੀ ਹੈ, ਉਸ ਨਾਲ ਜੁੜੇ ਸਨੈਪਸ਼ਾਟ 'ਚ ਵੀ ਇਸ ਦੇ ਕਈ ਅਰਥ ਦੱਸੇ ਜਾ ਰਹੇ ਹਨ ਪਰ ਧਿਆਨ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਦਾਅਵਾ 'ਆਕਸਫੋਰਡ' ਦੇ ਹਵਾਲੇ ਤੋਂ ਨਹੀਂ ਸੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਕੋਇਨਾ ਨੇ ਰਾਹੁਲ ਗਾਂਧੀ 'ਤੇ ਤੰਜ ਕੱਸਿਆ ਹੋਵੇ। ਹਾਲਾਂਕਿ ਉਹ ਇਸ ਤੋਂ ਪਹਿਲਾ ਵੀ ਕਈ ਵਾਰ ਰਾਹੁਲ ਨੂੰ ਖਰੀਆਂ-ਖੋਟੀਆਂ ਸੁਣਾ ਚੁੱਕੀ ਹੈ। 


Edited By

Sunita

Sunita is news editor at Jagbani

Read More