ਹਰਿਆਣੇ ਦੀ ਮਾਨੁਸ਼ੀ ਨੇ ਜਿੱਤਿਆ 'ਮਿਸ ਵਰਲਡ 2017' ਦਾ ਖਿਤਾਬ

11/19/2017 1:37:50 AM

ਮੁੰਬਈ— ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੀਨ 'ਚ ਮਿਸ ਵਰਲਡ 2017 ਦਾ ਗ੍ਰੈਂਡ ਫਿਨਾਲੇ ਆਯੋਜਿਤ ਕੀਤਾ ਗਿਆ ਸੀ, ਜਿਸ 'ਚ 118 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। 20 ਸਾਲ ਦੀ ਮਾਨੁਸ਼ੀ ਹਰਿਆਣਾ ਦੇ ਰਹਿਣ ਵਾਲੀ ਹੈ, ਜਿਸ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਮੁਕਾਬਲੇ 'ਚ ਦੂਜੇ ਸਥਾਨ 'ਤੇ ਮੈਕਸੀਕੋ ਅਤੇ ਤੀਜੇ ਸਥਾਨ 'ਤੇ ਇੰਗਲੈਂਡ ਰਿਹਾ ਹੈ।
ਦੱਸ ਦਈਏ ਕਿ ਮਾਨੁਸ਼ੀ ਹਰਿਆਣਾ ਤੋਂ ਮਿਸ ਹਰਿਆਣਾ ਵੀ ਰਹਿ ਚੁਕੀ ਹੈ। ਮਿਸ ਇੰਡੀਆ ਅਤੇ ਮਿਸ ਵਰਲਡ ਤੋਂ ਇਲਾਵਾ ਮਾਨੁਸ਼ੀ ਨੂੰ ਮਿਸ ਫੋਟੋਜੇਨਿਕ ਦਾ ਐਵਾਰਡ ਵੀ ਮਿਲ ਚੁਕਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News