ਬਾਲੀਵੁੱਡ ਗਾਇਕ ਮੀਕਾ ਦੁਬਈ 'ਚ ਗ੍ਰਿਫਤਾਰ

Thursday, December 6, 2018 8:48 PM
ਬਾਲੀਵੁੱਡ ਗਾਇਕ ਮੀਕਾ ਦੁਬਈ 'ਚ ਗ੍ਰਿਫਤਾਰ

ਦੁਬਈ (ਵੈਬ ਡੈਸਕ)—ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਨੂੰ ਦੁਬਈ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਗ੍ਰਿਫਤਾਰੀ ਇਕ ਬ੍ਰਾਜ਼ੀਲ ਦੀ 17 ਸਾਲਾ ਟੀਨਏਜ਼ਰ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਦੁਬਈ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਸ ਟੀਨਏਜ਼ਰ ਨੇ ਮੀਕਾ 'ਤੇ ਸੈਕਸੂਅਲ ਹਰਾਸਮੈਂਟ ਦੇ ਦੋਸ਼ ਲਗਾਏ ਹਨ। ਪੀੜਤ ਲੜਕੀ ਦਾ ਦੋਸ਼ ਹੈ ਕਿ ਮੀਕਾ ਉਸ ਨੂੰ ਅਸ਼ਲੀਲ ਤਸਵੀਰਾਂ ਭੇਜ ਰਿਹਾ ਸੀ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੀਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਕਾ ਨੂੰ ਫਿਲਹਾਲ ਮੁਰਾਕਾਬਾਤ ਪੁਲਸ ਸਟੇਸ਼ਨ  'ਚ ਰੱਖਿਆ ਗਿਆ ਹੈ। 


Edited By

Hardeep

Hardeep is news editor at Jagbani

Read More