ਸਲਮਾਨ ਤੇ ਸੰਜੇ ਦੱਤ ਦੀ ਅਦਾਕਾਰਾ ਫਸੀ ਡਰੱਗ ਰੈਕੇਟ ''ਚ, ਹੋਰ ਫਿਲਮੀ ਹਸਤੀਆਂ ਦੇ ਨਾਂ ਵੀ ਲਿਸਟ ''ਚ ਸ਼ਾਮਲ

7/23/2017 4:27:28 PM

ਮੁੰਬਈ— ਹੈਦਾਰਬਾਦ ਸ਼ਹਿਰ 'ਚ ਪਿਛਲੇ ਇਕ ਮਹੀਨੇ 'ਚ ਮਿਲੇ ਹਾਰਡ ਡਰੱਗ ਨੂੰ ਲੈ ਕੇ ਐਕਸਾਈਜ ਐਂਡ ਪ੍ਰੋਹਿਬਿਸ਼ਨ ਡਿਪਾਰਟਮੈਂਟ ਦੀ ਐੱਸ. ਆਈ. ਟੀ. ਨੇ ਤੇਲੁਗੁ ਫਿਲਮ ਇੰਡਸਟਰੀ ਨਾਲ ਜੁੜੇ 12 ਲੋਕਾਂ ਨੂੰ ਸੰਮਨ ਭੇਜਿਆ ਹੈ। ਇਸ 'ਚ ਤੇਲੁਗੁ 'ਬਿੱਗ ਬੌਸ' ਸੀਜ਼ਨ 1 ਜੀ ਪ੍ਰਤੀਯੋਗੀ ਮੁਮੈਥ ਖਾਨ ਦਾ ਨਾਂ ਵੀ ਸ਼ਾਮਲ ਹੈ। ਮੁਮੈਥ ਨੂੰ 27 ਜੁਲਾਈ ਤੋਂ ਪਹਿਲਾ ਲੋਨਾਵਾਲਾ 'ਚ ਬਣੇ 'ਬਿੱਗ ਬੌਸ' ਦੇ ਘਰ ਨੂੰ ਛੱਡ ਕੇ ਪੁੱਛਗਿੱਛ ਲਈ ਹੈਦਰਾਬਾਦ ਆਉਣਾ ਹੋਵੇਗਾ।

PunjabKesari

ਦੱਸ ਦਈਏ ਕਿ ਮੁਮੈਥ ਸਲਮਾਨ ਖਾਨ ਨਾਲ ਫਿਲਮ 'ਲੱਕੀ' ਅਤੇ ਸੰਜੇ ਦੱਤ ਦੀ ਫਿਲਮ 'ਮੁੰਨਾਬਾਈ. ਐੱਮ. ਬੀ. ਬੀ. ਐੱਸ' 'ਚ ਕੰਮ ਕਰ ਚੁੱਕੀ ਹੈ। ਡਾਇਰੈਕਟਰ ਅਕੁਨ ਸਬਰਵਾਲ ਮੁਤਾਬਕ, ਮੁਮੈਥ ਖਾਨ ਨੂੰ ਐੱਨ. ਡੀ. ਪੀ. ਐੱਸ ਐਕਟ ਦੇ ਸੈਕਸ਼ਨ 67 ਦੇ ਤਹਿਤ ਸੰਮਨ ਭੇਜਿਆ ਗਿਆ ਹੈ ਅਤੇ ਉਸ ਤੋਂ ਇਸ ਮਾਮਲੇ 'ਚ ਪੁੱਛਗਿੱਛ ਵੀ ਕੀਤੀ ਜਾਵੇਗੀ।

PunjabKesari

ਦੱਸ ਦਈਏ ਕਿ ਡਰੱਗ ਮਾਮਲੇ 'ਚ ਮੁਮੈਥ ਤੋਂ ਇਲਾਵਾ ਚਾਰਮੀ ਕੌਰ, ਰਵੀ ਤੇਜਾ, ਨਵਦੀਪ, ਤਰੁਣ, ਸੁੱਬੂਰਾਜ, ਨੰਦੂ ਅਤੇ ਸਿਨੇਮੇਟਾਗ੍ਰਾਫਰ ਸ਼ਇਮ ਦੇ ਨਾਇਡੂ ਆਰਟ ਡਾਇਰੈਕਟਰ ਚਿੰਨਾ ਨੂੰ ਵੀ ਸੰਮਨ ਭੇਜਿਆ ਗਿਆ ਹੈ। ਆਬਕਾਰੀ ਡਿਪਾਰਟਮੈਂਟ ਦੇ ਆਫਸਰ ਮੁਤਾਬਤ ਰੈਕੇਟ ਦੇ ਸਰਗਨਾ ਕੈਲਵਿਨ ਦੇ ਕਾਲ ਡਾਟਾ 'ਚ ਇੰਨ੍ਹਾਂ ਸਾਰਿਆਂ ਦਾ ਨਾਂ ਮਿਲਣ ਤੋਂ ਬਾਅਦ ਸੰਮਨ ਭੇਜਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News